ਸ਼ੁੱਕਰਵਾਰ, ਮਾਰਚ 6, 2026
1:51 ਬਾਃ ਦੁਃ
Google search engine
HomePunjabi Newsਆਈ.ਟੀ.ਆਈਜ਼. ਇੰਪਲਾਈਜ਼ ਯੂਨੀਅਨ ਦਾ ਵਫਦ ਮੰਤਰੀ ਹਰਜੋਤ ਬੈਂਸ ਨੂੰ ਮਿਲਿਆ

ਆਈ.ਟੀ.ਆਈਜ਼. ਇੰਪਲਾਈਜ਼ ਯੂਨੀਅਨ ਦਾ ਵਫਦ ਮੰਤਰੀ ਹਰਜੋਤ ਬੈਂਸ ਨੂੰ ਮਿਲਿਆ

ਚੰਡੀਗੜ੍ਹ, 5 ਜੂਨ :
ਆਈ.ਟੀ.ਆਈਜ਼. ਇੰਪਲਾਈਜ਼ ਯੂਨੀਅਨ ਪੰਜਾਬ ਦਾ ਵਫਦ ਸੂਬਾ ਪ੍ਰਧਾਨ ਸ: ਜਰਨੈਲ ਸਿੰਘ ਪੱਟੀ ਦੀ ਯੋਗ ਅਗਵਾਈ ਹੇਠ ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦਾ ਲੰਘੇ ਸਮੇ, ਸਾਲ 2023 ਤੇ 2024 ਅਤੇ ਚਲ ਰਹੇ ਸਾਲ 2025 ਦੌਰਾਨ ਵਿਭਾਗ ਵਿਚ ਜੋ ਪਦ ਉਨਤੀਆਂ ਲਗਭਗ 525 ਤੋਂ ਵੱਧ ਗਿਨਤੀ ਵਿਚ ਹੋਈਆਂ ਹਨ ਅਤੇ ਵਿਭਾਗ ਦਾ ਹਰੇਕ ਅਹੁਦੇ ਤੇ ਕੰਮ ਕਰਦਾ ਕਰਮਚਾਰੀ ਤੇ ਉੱਚ ਅਧਿਕਾਰੀ ਖੁਸ਼ੀ ਮਬਿਸੂਸ ਕਰ ਰਹੇ ਹਨ। ਇਸ ਦੇ ਸਬੰਧ ਵਿਚ ਜਥੇਬੰਦੀ ਨੇ ਮੰਤਰੀ ਸਾਹਿਬ ਦਾ ਚੰਡੀਗੜ੍ਹ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਉਚੇਚੇ ਤੌਰ ਤੇ ਸਿਰੋਪਾ ਪਹਿਨਾ ਕੇ ਅਤੇ ਫੁੱਲਾਂ ਦਾ ਸੁੰਦਰ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਨੂੰ ਸਨਮਾਨਤ ਕੀਤਾ।

ਇਸਦੇ ਨਾਲ ਹੀ ਮੰਤਰੀ ਨੂੰ ਕਰਮਚਾਰੀਆਂ ਦੀਆਂ ਹੋਰ ਭਖ਼ਦੀਆਂ ਮੰਗਾਂ ਬਾਰੇ ਮੰਗ ਪੱਤਰ ਦੇ ਕੇ ਜਾਣੂ ਕਰਵਾਇਆ; ਜਿਵੇਂ ਕਿ ਸੀਨੀਆਰਤਾ ਸੂਚੀ ਲੜੀ ਨੰਬਰ 199 ਤੋਂ 259 ਤੱਕ ਟਰੇਨਿੰਗ ਅਫਸਰ ਦੀਆਂ ਖਾਲੀ ਪਈਆਂ ਅਸਾਮੀਆਂ ਵਿਰੁੱਧ ਪ੍ਰਮੋਸ਼ਨਾਂ ਕਰਨਾ, ਕਰਾਫਟ ਇੰਸਟਰਕਟਰਾਂ ਦੀ ਕੰਟਰੈਕਟ ਤੇ ਨਿਭਾਈਆਂ ਸੇਵਾਵਾਂ ਦਾ ਰੈਗੂਲਰ ਨਿਭਾਈ ਸਰਵਿਸ ਦੇ ਸਮੇਂ ਵਿਚ ਜੋੜਨਾ, ਟਰੇਨਿੰਗ ਅਫਸਰ ਤੋਂ ਗਰੁਪ ‘ਬੀ’ ਪ੍ਰਿੰਸੀਪਲ ਦੀ ਪਦ ਉਨਤੀ ਲਈ 5 ਸਾਲ ਤੋਂ ਘਟਾ ਕੇ ਲੁੜੀਂਦਾ ਤਜੁਰਬਾ ਘੱਟ ਕਰਨਾ, ਸਾਲ 2023-24 ਦੌਰਨ ਪਦ ਉਨਤ ਹੋਏ ਟਰੇਨਿੰਗ ਅਫਸਰਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਨੇੜੇ ਦੇ ਸਟੇਸ਼ਨਾਂ ਤੇ ਖਾਲੀ ਪਈਆਂ ਅਸਾਮੀਆਂ ਦੇ ਵਿਰੁੱਧ ਐਡਜਸਟ ਕਰਨਾ, ਵਿਭਾਗ ਵਿਚ ਖਾਲੀ ਪਈਆਂ ਅਸਾਮੀਆਂ ਜਿਵੇਂ ਕਿ ਵੱਖ-ਵੱਖ ਟਰੇਡਾਂ ਦੇ ਕਰਾਫ਼ਟ ਇੰਸਟਰਕਟਰ, ਹੋਸਟਲ ਸੁਪਰਡੈਂਟ, ਸਟੋਰ ਕੀਪਰ, ਫਾਰਮਾਸਿਸਟ, ਵਰਕਸ਼ਾਪ ਤੇ ਸਟੋਰ ਅਟੈਂਡੈਂਟ ਦਰਜਾ-4 ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਤੌਰ ਤੇ ਭਰਨਾ, ਸਾਲ 2010 ਦੌਰਾਨ ਕਰਾਫ਼ਟ ਇੰਸਟਰਕਟਰਾਂ ਦੀ ਸੀਨੀਆਰਤਾ ਸੂਚੀ ਨੂੰ ਸੋਧ ਕੇ ਦੁਬਾਰਾ ਜਾਰੀ ਕਰਨਾ, ਸਾਲ 2015 ਦੌਰਾਨ ਭਰਤੀ ਹੋਏ ਕਰਾਫ਼ਟ ਇੰਸਟਰਕਟਰਾਂ ਦੇ ਕੰਨਫਰਮੇਸ਼ਨ ਪੱਤਰ ਅਤੇ ਸੀਨੀਆਰਤਾ ਸੂਚੀ ਜਾਰੀ ਕਰਨਾ ਅਤੇ ਗੈਸਟ ਫੈਕਲਟੀ ਦੇ ਇੰਸਟਰਕਟਰਾਂ ਦੇ ਮਾਣ ਭੱਤੇ’ਚ ਵਾਧਾ ਕਰਨਾ ਆਦਿ ਅਤੇ ਸਿਖਿਆਰਥੀਆਂ ਦੀਆਂ ਜਾਇਜ਼ ਮੰਗਾ ਤੋਂ ਵੀ ਮੰਤਰੀ ਨੂੰ ਜਾਣੂ ਕਰਵਾਇਆ। ਇਸ ਤੋਂ ਇਲਾਵਾ ਸਕੱਤਰ ਪੰਜਾਬ ਸਰਕਾਰ ਨੂੰ ਵੀ ਉਨ੍ਹਾਂ ਦੇ ਦਫ਼ਤਰ ਵਿਖੇ ਮੰਗ ਪੱਤਰ ਦਿੱਤਾ ਗਿਆ। ਮੁੱਖ ਦਫਤਰ ਵਿਖੇ ਐਡੀਸ਼ਨਲ ਡਾਇਰੈਕਟਰ ਮਨੋਜ ਗੁਪਤਾ ਨੂੰ ਵੀ ਜਥੇਬੰਦੀ ਦੇ ਵਫ਼ਦ ਨੇ ਉਕਤ ਸਾਰੀਆਂ ਮੰਗਾਂ ਬਾਰੇ ਵਿਸਥਾਰ ਨਾਲ ਗੱਲ-ਬਾਤ ਕੀਤੀ।

ਮੰਤਰੀ ਹਰਜੋਤ ਬੈਂਸ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਨ੍ਹਾਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਪੱਟੀ ਦੇ ਨਾਲ ਸੂਬਾ ਜਨਰਲ ਸਕੱਤਰ ਗੁਰਮੁਖ ਸਿੰਘ ਪਟਿਆਲਾ, ਸੂਬਾ ਪ੍ਰੈਸ ਸਕੱਤਰ ਬਲਜੀਤ ਸਿੰਘ ਵਿਰਦੀ, ਹਰਪਾਲ ਸਿੰਘ ਕਵਿਕ ਐਕਸ਼ਨ ਕਮੇਟੀ ਮੈਂਬਰ, ਜਗਜੀਤ ਸਿੰਘ ਇੰਸਟਰਕਟਰ ਰੋਪੜ, ਨਿਰਮਲ ਸਿੰਘ ਭੰਗੂ ਕਵਿਕ ਐਕਸ਼ਨ ਕਮੇਟੀ ਮੈਂਬਰ ਪਟਿਆਲਾ, ਮਦਨ ਲਾਲ ਟਰੇਨਿੰਗ ਅਫਸਰ ਜਲਾਲਾਬਾਦ ਆਦਿ ਮੌਜੂਦ ਸਨ।

RELATED ARTICLES
- Advertisment -
Google search engine

Most Popular