ਰੋਪੜ 4 ਸਤੰਬਰ
ਪੰਜਾਬ ਵਿੱਚ ਚੱਲ ਰਹੀ ਹੜਾਂ ਦੀ ਮਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ ਜਿਸ ਕਰਕੇ ਸੂਬੇ ਭਰ ਦੇ ਲੋਕ ਬੇਹੱਦ ਪਰੇਸ਼ਾਨੀ ਦੇ ਦੌਰ ਵਿੱਚੋਂ ਗੁਜਰ ਰਹੇ ਹਨ ਅੱਜ ਦੀਆਂ ਤਾਜ਼ਾ ਖਬਰਾਂ ਅਨੁਸਾਰ ਪਤਾ ਲੱਗਾ ਹੈ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਲੈਵਲ ਖਤਰੇ ਦੇ ਨਿਸ਼ਾਨ ਨੇੜੇ ਪਹੁੰਚ ਚੁੱਕਾ ਹੈ।
ਇੱਕ ਜਾਣਕਾਰੀ ਮੁਤਾਬਿਕ ਭਾਖੜਾ ਡੈਮ ਵਿੱਚ ਪਾਣੀ ਦਾ ਲੈਵਲ 1678.97 ਫੁੱਟ ਦਰਜ ਕੀਤਾ ਗਿਆ ਹੈ। ਇਹ ਲੈਵਲ ਖਤਰੇ ਦੇ ਨਿਸ਼ਾਨ ਤੋਂ ਲਗਭਗ ਇੱਕ ਫੁੱਟ ਹੀ ਘੱਟ ਰਹਿ ਗਿਆ ਹੈ।
ਵਿਭਾਗ ਨੇ ਡੈਮ ਦੇ ਚਾਰ ਫਲੱਡ ਗੇਟ 8-8 ਫੁੱਟ ਤੱਕ ਖੋਲ੍ਹੇ ਹੋਏ ਹਨ ਅਤੇ ਡੈਮ ਵਿੱਚ ਪਾਣੀ ਦੀ ਆਮਦ 95,435 ਕਿਊਸਿਕ ਹੈ।
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਆਪਣੇ ਫੇਸਬੁੱਕ ਪੰਨੇ ਉਤੇ ਵੀਡੀਓ ਅਪਲੋਡ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰੀ ਸਥਿਤੀ ਦੀ ਪੜਚੋਲ ਕਰਨ ਉਪਰੰਤ ਹੀ ਡੈਮ ਵਿੱਚੋਂ ਪਾਣੀ ਛੱਡਣ ਬਾਰੇ ਕੋਈ ਫੈਸਲਾ ਲਿਆ ਜਾ ਸਕੇਗਾ।



