ਸ਼ੁੱਕਰਵਾਰ, ਮਾਰਚ 6, 2026
12:02 ਬਾਃ ਦੁਃ
Google search engine
HomePunjabi Newsਪਿੰਡ ਮਨੌਲੀ ਵਿਖੇ 5ਵਾਂ ਸਲਾਨਾ ਗੁਰਮਤਿ ਸਮਾਗ਼ਮ ਕਰਵਾਇਆ

ਪਿੰਡ ਮਨੌਲੀ ਵਿਖੇ 5ਵਾਂ ਸਲਾਨਾ ਗੁਰਮਤਿ ਸਮਾਗ਼ਮ ਕਰਵਾਇਆ

ਮੋਹਾਲੀ, 16 ਸਤੰਬਰ
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗ਼ਮ ਪਿੰਡ ਮਨੌਲੀ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ਼ ਕਰਵਾਇਆ ਗਿਆ।

ਸਮਾਗ਼ਮ ਦੀ ਜਾਣਕਾਰੀ ਦਿੰਦੇ ਹੋਏ, ਕਰਨਲ ਜਸਦੀਪ ਸਿੰਘ ਸੰਧੂ, ਅਡਵਾਈਜ਼ਰ ਵੈਸਟਨ ਕਮਾਂਡ, ਪੰਜਾਬੀ ਗਾਇਕ ਤੇ ਲੇਖਕ ਹਰਿੰਦਰ ਹਰ, ਸ਼ਰਨਜੀਤ ਸਿੰਘ ਬਾਗੀ ਨੇ ਦੱਸਿਆ ਕਿ ਸਵੇਰੇ ਸ਼੍ਰੀ ਸਹਿਜ ਪਾਠ ਜੀ ਦੇ ਭੋਗ ਤੋਂ ਉਪਰੰਤ ਸਜੇ ਕੀਰਤਨ ਤੇ ਢਾਡੀ ਦਰਬਾਰ ਵਿੱਚ ਭਾਈ ਸੁਰਜੀਤ ਸਿੰਘ ਦੇ ਜਥੇ ਨੇ ਕੀਰਤਨ ਤੇ ਅੰਤਰ ਰਾਸ਼ਟਰੀ ਢਾਡੀ ਜਥਾ ਭਾਈ ਅਮਰਜੀਤ ਸਿੰਘ ਖ਼ਾਲਸਾ, ਅੰਬਾਲੇ ਵਾਲ਼ੇ ਜਥੇ ਨੇ ਢਾਡੀ ਵਾਰਾ ਨਾਲ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਨਾਲ਼ ਸਬੰਧਤ ਇਤਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ।

ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਅਕਾਲੀ ਆਗੂ, ਕੁਲਜੀਤ ਸਿੰਘ ਬੇਦੀ , ਡਿਪਟੀ ਮੇਅਰ ਮੁਹਾਲੀ, ਬੀਬੀ ਲਖਵਿੰਦਰ ਕੌਰ ਗਰਚਾ ਸਾਬਕਾ ਓਐਸਡੀ ਮੁੱਖ ਮੰਤਰੀ ਪੰਜਾਬ, ਕੁਲਬੀਰ ਸਿੰਘ ਲਾਣੇਦਾਰ ਸਰਪੰਚ ਗ੍ਰਾਮ ਪੰਚਾਇਤ ਮਨੌਲੀ, ਸੁਖਵਿੰਦਰ ਸਿੰਘ ਸੁੱਖਾ ਪੰਚ, ਭੁਪਿੰਦਰ ਸਿੰਘ ਪੰਚ, ਨੈਬ ਸਿੰਘ, ਮੰਗਤ ਰਾਮ, ਸੂਬੇਦਾਰ ਬਲਬੀਰ ਸਿੰਘ, ਚਰਨਜੀਤ ਸਿੰਘ ਚੰਨੀ ਪ੍ਰਧਾਨ ਗੁਰੂਦੁਆਰਾ ਪਾਤਸਾ਼ਹੀ ਛੇਵੀਂ,ਅਮਰ ਸਿੰਘ ਲੰਬੜਦਾਰ, ਜਗਤਾਰ ਸਿੰਘ ਘੋਲਾ, ਰਣਜੀਤ ਸਿੰਘ ਨੱਤ, ਸੁਰਮੁੱਖ ਸਿੰਘ ਔਜਲਾ,ਹਰਬੰਸ ਸਿੰਘ ਬਾਗੜੀ, ਪਰਮਿੰਦਰ ਮੈਨੇਜਰ, ਨਿਰਭੈ ਸਿੰਘ ਔਜਲਾ, ਮਾਸਟਰ ਪਰਮਜੀਤ ਸਿੰਘ, ਉੱਤਮ ਸਿੰਘ ਘੋਲਾ, ਕੁਲਦੀਪ ਸਿੰਘ ਪੰਛੀ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

RELATED ARTICLES
- Advertisment -
Google search engine

Most Popular