ਇਸ ਸਾਲ ਤਾਂ ਪੰਜਾਬ ਜ਼ਿਆਦਾ ਹੜ੍ਹਾਂ ਵਿੱਚ ਘਿਰਿਆ ਹੋਇਆ ਪਰ ਵੈਸੇ ਵੀ ਬਰਸਾਤਾਂ ਦੇ ਮੌਸਮ ਵਿੱਚ ਸੱਪਾਂ ਦਾ ਕੱਟਣਾ ਵਧ ਜਾਂਦਾ ਹੈ।
ਯਾਦ ਰੱਖੋ ਸੱਪ ਦੇ ਕੱਟੇ ਤੇ ਬਣਨਾ ਜਾਂ ਕੱਟ ਆਦਿ ਲਾਉਣੇ ਠੀਕ ਨਹੀਂ ਕਿ ਜ਼ਹਿਰ ਅੱਗੇ ਨਹੀਂ ਜਾਵੇਗਾ ਜਾਂ ਨਿਕਲ ਜਾਵੇਗਾ । ਇਸ ਤਰਾਂ ਨਹੀਂ ਹੁੰਦਾ ਕਿਉਂਕਿ ਜ਼ਹਿਰ ਤਾਂ ਸੈਕਿੰਡਾਂ ਵਿਚ ਖੂਨ ਵਿਚ ਚਲਾ ਜਾਂਦਾ । ਦੂਸਰਾ ਕਈ ਬਾਬੇ / ਝਾੜੇ ਕਰਨ ਵਾਲੇ ਸੱਪ ਦੇ ਕੱਟੇ ਤੇ ਉਲਟੀਆਂ ਕਰਵਾਈ ਜਾਂਦੇ ਤੇ ਮਰੀਜ਼ ਦਾ ਨੁਕਸਾਨ ਕਰ ਦਿੰਦੇ ਜਦੋਂ ਕਿ ਸੱਪ ਦਾ ਜ਼ਹਿਰ ਖੂਨ ਵਿਚ ਗਿਆ ਹੁੰਦਾ ਨਾ ਕਿ ਪੇਟ ਵਿਚ ।
ਸਰਕਾਰੀ ਹਸਪਤਾਲਾਂ ਵਿੱਚ ਸੱਪ ਦੇ ਕੱਟਣ ਤੇ ਟੀਕੇ ਲੱਗਦੇ ਪਰ ਜੇ ਪੱਕਾ ਹੋ ਜਾਵੇ ਕਿ ਸੱਪ ਨੇ ਹੀ ਕੱਟਿਆ ਤੇ ਉਸ ਵਾਸਤੇ ਖੂਨ ਚੈੱਕ ਕਰਨਾ ਪੈਂਦਾ। ਸਰਕਾਰ ਵੀ ਯਾਦ ਰੱਖੇ ਕਿ ਸੱਪ ਦੇ ਕੱਟਣ ਤੋਂ ਬਾਅਦ ਲੱਗਣ ਵਾਲੇ ਟੀਕੇ ( ASV ) ਬਾਰੇ ਪਹਿਲਾਂ ਹਰੇਕ ਪੀ ਐਚ ਸੀ ਵਿਚ ਇਕ ਇਕ ਟੀਕਾ ਰੱਖ ਕੇ ਲੋਕਾਂ ਨਾਲ ਮਜ਼ਾਕ ਕਰਦੇ ਸੀ । ਜਦੋ ਕਿ ਘੱਟੋ ਘੱਟ 8-10 ਟੀਕੇ ( bolus dose ) ਚਾਹੀਦੇ ਜੇ ਕਰ ਪੱਕਾ ਹੋ ਜਾਵੇ ਕਿ ਮਰੀਜ਼ ਨੂੰ ਸੱਪ ਨੇ ਹੀ ਕੱਟਿਆ, ਜੋ ਇੱਕੋ ਸਮੇਂ ਲੱਗਣੇ। ਪਰ ਸੱਪ ਦੇ ਕੱਟੇ ਦੇ ਸ਼ੱਕ ਵਿਚ ਡਾਕਟਰ ਨਾਲ ਸਲਾਹ ਹੀ ਇਲਾਜ ਹੈ ਨਾ ਕਿ ਬਾਬੇ ਦੀ ਛੂਹ ਕਹਿ ਕੇ ਝਾੜੇ ਕਰਵਾਉਂਦੇ ਫਿਰੋ। ਕਈ ਵਾਰ ਝਾੜੇ ਕਰਨ ਵਾਲੇ ਬਾਬੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਜ਼ਹਿਰੀਲੇ ਸੱਪ ਨੂੰ ਆਪ ਕਟਵਾ ਬੈਠਦੇ, ਬੱਸ ਫਿਰ ਕੀ ਰਾਮ ਨਾਮ ਸਤ।
ਸੱਪਾਂ ਦੀਆਂ ਤਕਰੀਬਨ 2700 ਕਿਸਮਾਂ ਮੰਨੀਆਂ ਜਾਂਦੀਆਂ ਅਤੇ ਉਸ ਵਿਚੋਂ ਤਕਰੀਬਨ 2400 ਕਿਸਮਾਂ ਜ਼ਹਿਰੀਲੀਆਂ ਨਹੀਂ ਹੁੰਦੀਆਂ , ਮਤਲਬ ਤਕਰੀਬਨ 90 ਪ੍ਰਤੀਸ਼ਤ ਸੱਪ ਜ਼ਹਿਰੀਲੇ ਨਹੀਂ ਹੁੰਦੇ।
ਪਰ ਇੱਕ ਗੱਲ ਪੱਕੀ ਹੈ ਕਿ ਸੱਪ ਦੇ ਜ਼ਹਿਰ ਤੋਂ ਜ਼ਿਆਦਾ, ਸੱਪ ਦੀ ਦਹਿਸ਼ਤ ਹੁੰਦੀ ਜੋ ਕਈ ਵਾਰ ਮੌਤ ਦਾ ਕਾਰਨ ਬਣ ਜਾਂਦੀ ਹੈ।
ਸੱਪ ਦੇ ਜ਼ਹਿਰ ਦੋ ਕਿਸਮ ਦੇ ਹੁੰਦੇ :
👉 ਇੱਕ ਜ਼ਹਿਰ ਜੋ ਖੂਨ ਦਾ ਪਾਣੀ ਬਣਾ ਦਿੰਦਾ ( haemolytic) ਜੋ ਬਹੁਤ ਖਤਰਨਾਕ ਹੁੰਦਾ ਤੇ ਮਰੀਜ਼ ਦੀ ਮੌਤ ਦਾ ਵੱਡਾ ਕਾਰਨ ਬਣਦਾ ਤੇ ਕਈ ਵਾਰ ਇਲਾਜ ਦਾ ਮੌਕਾ ਵੀ ਨਹੀਂ ਦਿੰਦਾ ਕਿਉਂਕਿ ਸਰੀਰ ਦੇ ਅੰਗਾਂ ਵਿੱਚ ਅੰਦਰੂਨੀ ਖੂਨ ਵਗ ਜਾਂਦਾ। ਸੱਪ ਦੇ ਕੱਟਣ ਤੋਂ ਬਾਅਦ ਜੇਕਰ ਸਾਹ ਲੈਣ ਵਿੱਚ ਜਿਆਦਾ ਤਕਲੀਫ਼ ਅਤੇ ਬਲੱਡ ਪ੍ਰੈਸ਼ਰ ਬਹੁਤ ਘੱਟ ਗਿਆ ਤਾਂ ਕਿਸੇ ਜ਼ਹਿਰੀਲੇ ਸੱਪ ਕੱਟਣ ਦੀ ਵੱਡੀ ਨਿਸ਼ਾਨੀ ਹੋ ਸਕਦੀ।
👉 ਦੂਸਰਾ ਜ਼ਹਿਰ ਨਰਵਸ ਸਿਸਟਮ ( nervous system) ਜਾਂ ਕਹਿ ਲਵੋ ਕਿ ਕਰੰਟ ਵਾਲੀਆਂ ਨਸਾਂ ਦਾ ਹੁੰਦਾ ਜੋ ਹੌਲੀ ਹੌਲੀ ਅਸਰ ਕਰਦਾ ਤੇ ਪੂਰਾ ਅਸਰ ਹੁੰਦਿਆਂ ਤਕਰੀਬਨ ਇਕ ਦਿਨ ਲੱਗ ਜਾਂਦਾ ।ਨਾਲੇ ਇਸ ਕਿਸਮ ਦੇ ਜ਼ਹਿਰ ਦੇ ਇਲਾਜ ਨਾਲ ਬਹੁਤ ਵਾਰ ਆਦਮੀ ਬੱਚ ਜਾਂਦਾ।
ਨਰਵਸ ਕਿਸਮ ਦੇ ਜ਼ਹਿਰ ਨਾਲ ਅੱਖਾਂ ਦੇ ਭਰਵੱਟਿਆਂ ਦਾ ਗਿਰ ਜਾਣਾ , ਗਲੇ ਅੰਦਰ ਪਾਣੀ ਆਦਿ ਨਾ ਲ਼ੰਘਣਾ ਪਹਿਲੀਆਂ ਨਿਸ਼ਾਨੀਆਂ ਹੋ ਸਕਦੀਆਂ।
ਯਾਦ ਰੱਖੋ ਜੇਕਰ ਸੱਪ ਦੇ ਕੱਟਣ ਦਾ ਸ਼ੱਕ ਪੈਂਦਾ ਤਾਂ ਡਾਕਟਰੀ ਸਹਾਇਤਾ ਲਵੋ ਨਹੀਂ ਤਾਂ ਕਿਸੇ ਕਿਸਮ ਦਾ ਵੀ ਵੱਡਾ ਨੁਕਸਾਨ ਹੋ ਸਕਦਾ। ਸਰਕਾਰ ਵੱਲੋਂ ਭਾਵੇਂ ਬਹੁਤ ਵਾਰ ਸੱਪ ਦੇ ਕੱਟਣ ਦੇ ਇਲਾਜ ਦੀ ਗੱਲ ਸਰਕਾਰੀ ਹਸਪਤਾਲਾਂ ਵਿੱਚ ਕੀਤੀ ਜਾਂਦੀ। ਪਰ ਬਹੁਤ ਸਾਰੇ ਸਰਕਾਰੀ ਹਸਪਤਾਲ ਦੋ ਵਜੇ ਤੋਂ ਬਾਅਦ ਬੰਦ ਹੋ ਜਾਂਦੇ, ਇਸ ਕਰਕੇ ਇਲਾਜ ਨਹੀਂ ਹੋ ਪਾਉਂਦਾ। ਪਰ ਜੋ ਹਸਪਤਾਲ ਐਮਰਜੈਂਸੀ ਲਈ ਖੁੱਲੇ ਵੀ ਹੁੰਦੇ ਉੱਥੇ ਬਹੁਤ ਥਾਵਾਂ ਲੈਬ ਖੁੱਲੀ ਨਹੀਂ ਹੁੰਦੀ ਇਸ ਕਰਕੇ ਇਲਾਜ ਦੇ ਸਰਕਾਰੀ ਦਾਅਵੇ ਬਹੁਤੀ ਵਾਰ ਗਰਾਊਂਡ ਤੇ ਕਾਗਜ਼ਾਂ ਵਿੱਚ ਹੀ ਰਹਿ ਜਾਂਦੇ।
👉👉 ਸਰਕਾਰ ਨੂੰ ਫਿਰ ਯਾਦ ਕਰਵਾਇਆ ਜਾਂਦਾ ਕਿ ਮੁਫ਼ਤ ਇਲਾਜ ਦੇ ਨਾਹਰਿਆਂ ਦੀ ਥਾਂ ਮਿਆਰੀ ਸਿਹਤ ਸੇਵਾਵਾਂ ਘੱਟੋ-ਘੱਟ ਜ਼ਿਲ੍ਹਾ ਹਸਪਤਾਲ ਵਿੱਚ 24 ਘੰਟੇ ਜਿਥੇ ਹਰ ਕਿਸਮ ਦੀ ਲੈਬ, ਡਾਇਗਨਾਸਟਿਕ ਅਤੇ ਸਪੈਸ਼ਲਿਸਟ ਡਾਕਟਰਾਂ ਦੀ ਹਾਜ਼ਰੀ ਹੋਵੇ ਯਕੀਨੀ ਬਣਾਓ।
ਪੰਜਾਬ ਵਸੇਗਾ ਕੰਮ ਦੇ ਨਾਲ।
ਜੈ ਕਿਰਤ
ਡਾ ਦਲੇਰ ਸਿੰਘ ਮੁਲਤਾਨੀ
ਸਿਵਲ ਸਰਜਨ (ਰਿਟਾ )
9814127296
7717319896



