ਚੰਡੀਗੜ੍ਹ, 19 ਸਤੰਬਰ:
ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਮਰੀਜ਼ਾਂ ਜਾਂ ਬਿਸਤਰੇ ‘ਤੇ ਪਏ/ਕਮਜ਼ੋਰ ਮਰੀਜ਼ਾਂ ਲਈ ਘਰ-ਘਰ ਮੈਡੀਕਲ ਕੇਅਰ ਸੇਵਾ ਉਪਲਬਧ ਕਰਵਾਉਣ ਲਈ ਇੱਕ ਸਮਰਪਿਤ ਐਂਬੂਲੈਂਸ ਅਤੇ ਮੈਡੀਕਲ ਟੀਮ ਦੀ ਨਿਯੁਕਤੀ ਕੀਤੀ ਗਈ ਹੈ।
ਇਸ ਵਿਸ਼ੇਸ਼ ਪਹਿਲ ਦਾ ਉਦੇਸ਼ ਬਜ਼ੁਰਗ ਮਰੀਜ਼ਾਂ ਨੂੰ ਕਰੁਣਾਮਈ ਸਿਹਤ ਸੇਵਾ ਸਿੱਧੇ ਉਨ੍ਹਾਂ ਦੇ ਘਰ ਤੱਕ ਪਹੁੰਚਾਉਣਾ ਹੈ, ਜਿਸ ਨਾਲ ਉਨ੍ਹਾਂ ਨੂੰ ਸਮੇਂ ‘ਤੇ ਮੈਡੀਕਲ ਸਹਾਇਤਾ,ਸੁਵਿਧਾ ਅਤੇ ਸਨਮਾਨ ਮਿਲ ਸਕੇ।
ਇਹ ਐਂਬੂਲੈਂਸ ਸੇਵਾ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਉਪਲਬਧ ਰਹੇਗੀ। ਹਰੇਕ ਟੀਮ ਜਿਸ ਵਿੱਚ ਇੱਕ ਡਾਕਟਰ, ਇੱਕ ਨਰਸ ਅਤੇ ਇੱਕ ਪੈਰਾ-ਮੈਡੀਕਲ ਸ਼ਾਮਲ ਹੋਣਗੇ, ਰੋਜ਼ਾਨਾ 5-6 ਮਰੀਜ਼ਾਂ ਨੂੰ ਮਿਲ ਸਕਣਗੇ। ਇਨ੍ਹਾਂ ਵਿਜ਼ਿਟਸ ਦੇ ਦੌਰਾਨ ਮਰੀਜ਼ਾਂ ਦੀ ਡਾਕਟਰੀ ਜਾਂਚ, ਸਲਾਹ, ਮੁੱਢਲਾ ਇਲਾਜ ਅਤੇ ਜ਼ਰੂਰਤ ਅਨੁਸਾਰ ਦਵਾਈਆਂ ਉਪਲਬਧ ਕਰਵਾਈਆਂ ਜਾਣਗੀਆਂ। ਗੰਭੀਰ ਬਿਮਾਰੀ ਦੀ ਸਥਿਤੀ ਵਿੱਚ ਮਰੀਜ਼ ਨੂੰ ਸਿਹਤ ਸੰਸਥਾ ਵਿੱਚ ਭਰਤੀ ਵੀ ਕਰਵਾਇਆ ਜਾਵੇਗਾ।
ਬਜ਼ੁਰਗ ਨਾਗਰਿਕ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ 0172-2782457 ਜਾਂ 0172-2752043 (ਜੀਐੱਮਐੱਸਐੱਚ/GMSH-16 ਹੈਲਪਲਾਇਨ) ‘ਤੇ ਕਾਲ ਕਰਕੇ ਸਲਾਟ ਬੁੱਕ ਕਰ ਸਕਦੇ ਹਨ। ਅਤੇ ਵਿਅਕਤੀ/ਪਰਿਵਾਰ ਦੀ ਸਹੂਲਤ ਲਈ ਇੱਕ ਸਲਾਟ ਬੁੱਕ ਕਰ ਸਕਦੇ ਹਨ। ਕਾਲ ਰਸੀਵ ਕਰਨ ਵਾਲਾ ਕਰਮਚਾਰੀ ਉਸ ਵਿਅਕਤੀ ਦੀ ਪਾਤਰਤਾ ਦੀ ਪੁਸ਼ਟੀ ਕਰਕੇ ਵੇਰਵੇ ਰਿਕਾਰਡ ਵਿੱਚ ਨੋਟ ਕਰੇਗਾ ਅਤੇ ਕਾਲ ਕਰਨ ਵਾਲੇ ਨੂੰ ਟੀਮ ਦੇ ਪਹੁੰਚਣ ਦਾ ਸੰਭਾਵਿਤ ਸਮਾਂ ਦੱਸੇਗਾ। ਇਸ ਤੋਂ ਬਾਅਦ ਸਿਹਤ ਟੀਮ ਮਰੀਜ਼ ਦੇ ਘਰ ਪਹੁੰਚ ਕੇ ਸਹਾਇਤਾ ਪ੍ਰਦਾਨ ਕਰੇਗੀ।
ਐਮਰਜੈਂਸੀ ਦੀ ਹਾਲਤ ਵਿੱਚ ਨਾਗਰਿਕ ਹੈਲਪਲਾਈਨ ਨੰਬਰ 112 ‘ਤੇ ਵੀ ਕਾਲ ਕਰ ਸਕਦੇ ਹਨ, ਜੋ 24×7 ਉਪਲਬਧ ਹੈ।



