ਸ਼ੁੱਕਰਵਾਰ, ਮਾਰਚ 6, 2026
8:44 ਪੂਃ ਦੁਃ
Google search engine
HomeUncategorized @paਪੰਜਾਬ ਕਲਾ ਪਰਿਸ਼ਦ ਵੱਲੋਂ ‘ਸੁਰਜੀਤ ਪਾਤਰ ਨੂੰ ਯਾਦ ਕਰਦਿਆਂ..’ ਪ੍ਰੋਗਰਾਮ ਕਰਵਾਇਆ

ਪੰਜਾਬ ਕਲਾ ਪਰਿਸ਼ਦ ਵੱਲੋਂ ‘ਸੁਰਜੀਤ ਪਾਤਰ ਨੂੰ ਯਾਦ ਕਰਦਿਆਂ..’ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 14 ਜਨਵਰੀ
ਪੰਜਾਬ ਕਲਾ ਪਰਿਸ਼ਦ ਵੱਲੋਂ ਯੁੱਗ ਕਵੀ ਪਦਮਸ੍ਰੀ ਸੁਰਜੀਤ ਪਾਤਰ ਦੇ ਜਨਮ ਦਿਨ ਉਤੇ ‘ਸੁਰਜੀਤ ਪਾਤਰ ਨੂੰ ਯਾਦ ਕਰਦਿਆਂ..’ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਜੋਂ ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਸ਼ਾਮਿਲ ਹੋਏ ਜਦਕਿ ਮਿਸਿਜ਼ ਭੁਪਿੰਦਰ ਪਾਤਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਹੋਰਾਂ ਨੇ ਕਿਹਾ ਕਿ ਅੱਜ ਅਸੀਂ ਪਾਤਰ ਸਾਹਿਬ ਨੂੰ ਆਪਣੇ ਨੇੜੇ-ਤੇੜੇ ਮਹਿਸੂਸ ਕਰ ਰਹੇ ਹਾਂ। ਅਗਲੇ ਭਾਗ ਵਿੱਚ ਉੱਘੇ ਆਲੋਚਕ ਤੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਨੇ ਸੁਰਜੀਤ ਪਾਤਰ ਯਾਦਗਾਰੀ ਭਾਸ਼ਨ ਦਿੰਦਿਆਂ ਕਿਹਾ ਕਿ ਸੁਰਜੀਤ ਪਾਤਰ ਨੇ ਪਿਛਲੇ ਪੰਜਾਹ ਸਾਲਾਂ ਪੰਜਾਬੀ ਕਵਿਤਾ ਦੀ ਪ੍ਰਤੀਨਿਧਤਾ ਕੀਤੀ। ਉਨ੍ਹਾਂ ਦੀਆਂ ਰਚਨਾਵਾਂ ਨੂੰ ਰਾਜਨੀਤਿਕ, ਸਮਾਜਿਕ ਤੇ ਸਭਿਆਚਾਰਕ ਸੰਦਰਭ ਦੇ ਰੂਪ ਵਿਚ ਦੇਖਣ ਦੀ ਲੋੜ ਹੈ।

ਪ੍ਰਧਾਨਗੀ ਮੰਡਲ ਵਿੱਚੋਂ ਬੋਲਦਿਆਂ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਹੋਰਾਂ ਨੇ ਸੁਰਜੀਤ ਪਾਤਰ ਦੇ ਫਿਕਰਾਂ ਬਾਰੇ ਅਤੇ ਮੁੱਖ ਭਾਸ਼ਨ ਦੇ ਸੰਦਰਭ ਵਿਚ ਗੱਲ ਕੀਤੀ, ਭੁਪਿੰਦਰ ਪਾਤਰ ਹੋਰਾਂ ਨੇ ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਤਰੁਨਮ ਵਿੱਚ ਗਾਇਆ ਅਤੇ ਕਵਿਤਾ ਦਾ ਪਾਠ ਵੀ ਕੀਤਾ।

ਸਮਾਗਮ ਵਿੱਚ ਪ੍ਰਧਾਨਗੀ ਭਾਸ਼ਣ ਵਜੋਂ ਡਾ. ਮਾਧਵ ਕੌਸ਼ਿਕ ਨੇ ਕਿਹਾ ਕਿ ਅੱਜ ਦਾ ਸਮਾਗਮ ਰਿਸ਼ੀ ਰਿਣ ਉਤਾਰਨ ਵਾਲਾ ਦਿਨ ਹੈ। ਸਮਾਗਮ ਦਾ ਦੂਸਰਾ ਭਾਗ ਕਵੀ ਦਰਬਾਰ ਦੇ ਰੂਪ ਵਿਚ ਹੋਇਆ ਜਿਸ ਵਿੱਚ ਡਾ. ਯੋਜਨਾ ਰਾਵਤ ਤੇ ਮੁੱਖ ਮਹਿਮਾਨ ਦੇ ਤੌਰ ’ਤੇ ਸੁਭਾਸ਼ ਭਾਸਕਰ ਸ਼ਾਮਿਲ ਹੋਏ। ਕਵੀ ਦਰਬਾਰ ਵਿਚ ਦਵਿੰਦਰ ਦਿਲਰੂਪ, ਗੁਰਜੰਟ ਰਾਜੇਆਣਾ, ਧਰਮਿੰਦਰ ਸੇਖੋਂ, ਕਰਨ ਸਹਰ, ਮੱਖਣ ਮਾਣ, ਵਿਸ਼ਾਲ ਜੋਗਿੰਦਰ ਨੂਰਮੀਤ, ਰਣਧੀਰ, ਸਿਮਰਤ ਗਗਨ, ਦੀਪਇੰਦਰ, ਬਲਜਿੰਦਰ ਸਿੰਘ, ਐੱਸ ਨਸੀਮ ਆਦਿ ਨੇ ਸ਼ਮੂਲੀਅਤ ਕੀਤੀ। ਪ੍ਰਧਾਨਗੀ ਮੰਡਲ ਵਿਚ ਬੋਲਦਿਆਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਸੁਭਾਸ਼ ਭਾਸਕਰ ਨੇ ਕਵੀ ਦਰਬਾਰ ਨੂੰ ਸਫਲ ਕਿਹਾ। ਮੰਚ ਸੰਚਾਲਨ ਸ਼ਾਇਰ ਜਗਦੀਪ ਸਿੱਧੂ ਤੇ ਡਾ. ਯੋਗਰਾਜ ਨੇ ਕੀਤਾ।

ਆਖ਼ਰ ਵਿਚ ਗਾਇਕ ਸੁਨੀਲ ਡੋਗਰਾ ਨੇ ਸੁਰਜੀਤ ਪਾਤਰ ਸਾਹਿਬ ਦੀਆਂ ਗ਼ਜ਼ਲਾਂ ਦਾ ਗਾਇਨ ਕੀਤਾ। ਧੰਨਵਾਦ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਨੇ ਕੀਤਾ।

ਸਮਾਗਮ ਵਿੱਚ ਨਰਿੰਰਪਾਲ ਕੌਰ, ਸ਼ਾਇਰ ਭੱਟੀ, ਪਾਲ ਅਜਨਬੀ, ਮਨਪ੍ਰੀਤ ਜਸ, ਭਰਪੂਰ ਢਿੱਲੋਂ, ਸੁਰਿੰਦਰ ਗਿੱਲ, ਚੇਤਨਾ ਗਿੱਲ, ਪ੍ਰੀਤਮ ਰੁਪਾਲ ਵਰਿੰਦਰ ਸਿੰਘ, ਜਗਦੀਸ਼ ਕੌਰ ਆਦਿ ਨੇ ਵੀ ਸ਼ਮੂਲੀਅਤ ਕੀਤੀ।

RELATED ARTICLES
- Advertisment -
Google search engine

Most Popular