ਚੰਡੀਗੜ੍ਹ, 18 ਫਰਵਰੀ:
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ 54ਵੇਂ ਰੋਜ਼ ਫੈਸਟੀਵਲ ਵਿੱਚ ਇਸ ਵਾਰ ਮਨੋਰੰਜਨ ਦਾ ਰੰਗ ਹੋਰ ਵੀ ਚਟਖਾਰਿਆਂ ਭਰਿਆ ਹੋਣ ਜਾ ਰਿਹਾ ਹੈ। ਕਲਰਜ਼ ਟੀਵੀ ਦੇ ਲੋਕਪ੍ਰਿਅ ਸੀਰੀਅਲ “ਤੂੰ ਜੂਲੀਅਟ ਜੱਟ ਦੀ” ਵਾਲੀ ਪੂਰੀ ਸਟਾਰਕਾਸਟ ਟੀਮ ਸੰਗੀਤਾ ਘੋਸ਼, ਸਈਅਦ ਰਜ਼ਾ ਅਤੇ ਜਸਮੀਤ ਕੌਰ 21 ਫਰਵਰੀ ਨੂੰ ਰੋਜ਼ ਗਾਰਡਨ ਵਿੱਚ ਆਪਣੀ ਸ਼ਾਨਦਾਰ ਡਾਂਸ ਪਰਫਾਰਮੈਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਪਹੁੰਚੇਗੀ।
ਇਹ ਮਸ਼ਹੂਰ ਕਲਾਕਾਰ ਇਸ ਰੰਗਾਰੰਗ ਸਮਾਗਮ ਵਿੱਚ ਮਿਊਜ਼ਿਕ, ਡਾਂਸ ਅਤੇ ਟੈਲੀਵਿਜ਼ਨ ਦਾ ਗਲੈਮਰ ਜੋੜਣਗੇ। ਆਯੋਜਕਾਂ ਮੁਤਾਬਕ, ਛੋਟੇ ਪਰਦੇ ਦੇ ਸਿਤਾਰਿਆਂ ਦੀ ਖ਼ਾਸ ਹਾਜ਼ਰੀ ਇਸ ਸਾਲ ਦੇ ਫੈਸਟਿਵਲ ਦਾ ਕੇਂਦਰੀ ਆਕਰਸ਼ਣ ਰਹੇਗੀ। ਸਟਾਰਕਾਸਟ ਨਾ ਸਿਰਫ਼ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ, ਸਗੋਂ ਪ੍ਰੋਗਰਾਮ ਦੇ ਖ਼ਾਸ ਪਲਾਂ ਦਾ ਵੀ ਹਿੱਸਾ ਬਣੇਗੀ।
ਫੈਸਟੀਵਲ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ‘ਰੋਜ਼ ਕਿੰਗ ਐਂਡ ਕਵੀਨ’ ਮੁਕਾਬਲੇ ਦੇ ਜੇਤੂਆਂ ਨੂੰ ਤਾਜ ਪਹਿਨਾਉਣ ਦਾ ਮਾਣ ਵੀ ਸੀਰੀਅਲ ਦੀ ਸਟਾਰਕਾਸਟ ਨੂੰ ਦਿੱਤਾ ਗਿਆ ਹੈ। ਕਲਾਕਾਰ ਖੁਦ ਜੇਤੂਆਂ ਨੂੰ ਕਰਾਉਨ ਪਹਿਨਾ ਕੇ ਸਨਮਾਨਿਤ ਕਰਨਗੇ ਅਤੇ ਸਿੰਗਿੰਗ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੀ ਪ੍ਰਦਾਨ ਕਰਨਗੇ, ਜਿਸ ਨਾਲ ਸਮਾਗਮ ਦੀ ਸ਼ਾਨ ਹੋਰ ਵਧੇਗੀ।
ਸ਼ਹਿਰਵਾਸੀਆਂ ਲਈ ਇਹ ਮੌਕਾ ਮਨੋਰੰਜਨ ਅਤੇ ਤਿਉਹਾਰ ਦਾ ਅਨੋਖਾ ਮਿਲਾਪ ਸਾਬਤ ਹੋਵੇਗਾ, ਜਿੱਥੇ ਫੁੱਲਾਂ ਦੀ ਖੂਬਸੂਰਤੀ ਦੇ ਨਾਲ ਟੀਵੀ ਸਿਤਾਰਿਆਂ ਦੀ ਚਮਕ ਵੀ ਦੇਖਣ ਨੂੰ ਮਿਲੇਗੀ। ਆਯੋਜਕਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਰੰਗਾਰੰਗ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਇਸ ਲਈ ਤਿਆਰ ਹੋ ਜਾਓ ‘ਤੂ ਜੂਲੀਅਟ ਜੱਟ ਦੀ’ ਦੇ ਸਿਤਾਰਿਆਂ ਨਾਲ ਮੁਲਾਕਾਤ ਲਈ — 21 ਫਰਵਰੀ, ਸਵੇਰੇ 11:30 ਵਜੇ ਤੋਂ ਜ਼ਾਕਿਰ ਹੁਸੈਨ ਰੋਜ਼ ਗਾਰਡਨ ਵਿੱਚ।



