ਚੰਡੀਗੜ੍ਹ, 24 ਫਰਵਰੀ
ਭਾਰਤ ਸਰਕਾਰ ਦੇ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੀ ਸਰਪ੍ਰਸਤੀ ਵਿੱਚ ਮੇਰਾ ਯੁਵਾ ਭਾਰਤ ਨੇ 23 ਅਤੇ 24 ਫਰਵਰੀ 2026 ਨੂੰ ਸਪੋਰਟਸ ਕੰਪਲੈਕਸ ਸੈਕਟਰ-7, ਚੰਡੀਗੜ੍ਹ ਵਿਖੇ ਦੋ ਦਿਨਾ ਜ਼ਿਲ੍ਹਾ ਪੱਧਰੀ ਖੇਡ ਮੇਲਾ ਕਰਵਾਇਆ ਗਿਆ ਜਿਸ ਵਿੱਚ 15 ਤੋਂ 29 ਸਾਲ ਉਮਰ ਵਰਗ ਦੇ ਲੜਕਿਆਂ ਅਤੇ ਲੜਕੀਆਂ ਨੇ ਹਿੱਸਾ ਲਿਆ।
ਫਿੱਟ ਇੰਡੀਆ ਮੂਵਮੈਂਟ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਕਰਵਾਏ ਇਸ ਖੇਡ ਮੇਲੇ ਦਾ ਉਦੇਸ਼ ਨੌਜਵਾਨਾਂ ਵਿੱਚ ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਤੰਦਰੁਸਤ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ। ਲੜਕਿਆਂ ਲਈ ਮੁਕਾਬਲਿਆਂ ਵਿੱਚ ਵਾਲੀਬਾਲ, ਬੈਡਮਿੰਟਨ ਅਤੇ 400 ਮੀਟਰ ਦੌੜ ਅਤੇ ਲੜਕੀਆਂ ਨੇ ਰੱਸਾਕਸ਼ੀ, ਬੈਡਮਿੰਟਨ ਅਤੇ 200 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ।
ਮੇਰਾ ਯੁਵਾ ਭਾਰਤ ਚੰਡੀਗੜ੍ਹ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਵਿਨੈ ਕੁਮਾਰ ਨੇ ਕਿਹਾ ਕਿ ਅਜਿਹੀਆਂ ਗਤੀਆਂ ਵਿਧੀਆਂ ਨੌਜਵਾਨਾਂ ਨੂੰ ਰੋਜ਼ਾਨਾ ਘੱਟੋ-ਘੱਟ 30 ਮਿੰਟ ਸਰੀਰਕ ਗਤੀਵਿਧੀ ਅਤੇ ਖੇਡਾਂ ਲਈ ਸਮਰਪਿਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਸ਼ਖ਼ਸੀਅਤ ਵਿਕਾਸ, ਟੀਮ ਵਰਕ ਅਤੇ ਲੀਡਰਸ਼ਿਪ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਚੰਡੀਗੜ੍ਹ ਪ੍ਰਸ਼ਾਸਨ ਦੇ ਸਹਾਇਕ ਲੋਕ ਸੰਪਰਕ ਅਧਿਕਾਰੀ ਸਚਿਨ ਸਿੰਗਲਾ ਨੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖੇਡ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਨੂੰ ਇੱਕ ਮੁਕਾਬਲੇ ਵਾਲਾ ਮੰਚ ਪ੍ਰਦਾਨ ਕਰਨ ਹਿਤ ਮੇਰਾ ਯੁਵਾ ਭਾਰਤ ਦੀ ਸ਼ਲਾਘਾ ਕੀਤੀ।
ਮੁਕਾਬਲਿਆਂ ਵਿੱਚ ਸ਼ੇਰ-ਏ-ਪੰਜਾਬ ਯੂਥ ਕਲੱਬ ਨੇ ਵਾਲੀਬਾਲ ਦਾ ਖਿਤਾਬ ਜਿੱਤਿਆ। ਮੋਹਿਤ ਵਰਮਾ ਅਤੇ ਰਾਗਿਨੀ ਨੇ ਕ੍ਰਮਵਾਰ ਲੜਕਿਆਂ ਅਤੇ ਲੜਕੀਆਂ ਦੇ ਵਰਗ ਵਿੱਚ ਬੈਡਮਿੰਟਨ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਹਰੀਸ਼ ਨੇ 400 ਮੀਟਰ ਦੌੜ ਜਿੱਤੀ, ਜਦਕਿ ਗੁਰਪ੍ਰੀਤ ਨੇ 200 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਵਿੱਚ ਸ੍ਰਿਸ਼ਟੀ ਕਰਮਾ ਫਾਊਂਡੇਸ਼ਨ ਯੂਥ ਕਲੱਬ ਜੇਤੂ ਰਿਹਾ।
ਇਸ ਪ੍ਰੋਗਰਾਮ ਨੂੰ ਪਰਵਾਜ਼ ਫਾਊਂਡੇਸ਼ਨ ਯੂਥ ਕਲੱਬ, ਯੁਵਾ ਸਤੰਭ ਯੂਥ ਕਲੱਬ ਅਤੇ ਗਲੋਬਲ ਯੂਥ ਫੈਡਰੇਸ਼ਨ ਯੂਥ ਕਲੱਬ ਦਾ ਸਹਿਯੋਗ ਪ੍ਰਾਪਤ ਹੋਇਆ।



