ਸ਼ੁੱਕਰਵਾਰ, ਮਾਰਚ 6, 2026
8:45 ਪੂਃ ਦੁਃ
Google search engine
HomeCrimeਦੋ ਹਮਲਾਵਰਾਂ ਵੱਲੋਂ ਸਕੂਟਰ ਉਤੇ ਜਾ ਰਹੇ ਨੌਜਵਾਨ ਦਾ ਚਾਕੂ ਮਾਰ ਕੇ...

ਦੋ ਹਮਲਾਵਰਾਂ ਵੱਲੋਂ ਸਕੂਟਰ ਉਤੇ ਜਾ ਰਹੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ

ਚੰਡੀਗੜ੍ਹ, 16 ਜਨਵਰੀ
ਸੈਕਟਰ 37 ਵਿੱਚ ਭਾਜਪਾ ਦਫ਼ਤਰ ਦੇ ਨੇੜੇ ਅੱਜ ਦਿਨ ਦਿਹਾੜੇ ਦੋ ਹਮਲਾਵਰਾਂ ਵੱਲੋਂ ਇੱਕ ਸਕੂਟਰ ਉਤੇ ਜਾ ਰਹੇ ਨੌਜਵਾਨ ਦਾ ਚਾਕੂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਹਿਚਾਣ ਸੁਮਿਤ ਦੇ ਰੂਪ ਵਿੱਚ ਹੋਈ ਹੈ ਜੋ ਕਿ ਮੌਲੀਜਾਗਰਾਂ ਦਾ ਵਸਨੀਕ ਸੀ।

ਵੇਰਵਿਆਂ ਮੁਤਾਬਕ ਇੱਕ ਬੁਲੇਟ ਮੋਟਰਸਾਈਕਲ ਉਤੇ ਆਏ ਦੋ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਇੱਕ ਦੇ ਹੱਥ ਵਿੱਚ ਹਥਿਆਰ ਸੀ ਅਤੇ ਦੋਵਾਂ ਨੇ ਹੈਲਮਟ ਪਹਿਨੇ ਹੋਏ ਸਨ। ਪੁਲਿਸ ਮੁਤਾਬਕ ਸੈਕਟਰ 37 ਸਥਿਤ ਭਾਜਪਾ ਦਫ਼ਤਰ ਦੇ ਨਜ਼ਦੀਕ ਪੈਟ੍ਰੋਲ ਪੰਪ ਦੇ ਨੇੜੇ ਨੌਜਵਾਨ ਉਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਉਸ ਦੇ ਸਰੀਰ ਉਤੇ ਚਾਕੂ ਨਾਲ ਕਈ ਵਾਰ ਕੀਤੇ। ਜਖ਼ਮੀ ਹਾਲਤ ਵਿੱਚ ਉਸ ਨੇ ਸਕੂਟਰ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਖੂਨ ਕਾਫ਼ੀ ਵਗ ਜਾਣ ਕਰਕੇ ਥੋੜ੍ਹੀ ਦੂਰ ਜਾ ਕੇ ਹੀ ਡਿੱਗ ਪਿਆ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੀ ਮਾਤ ਅਤੇ ਭੈਣ ਦੇ ਦੱਸਣ ਮੁਤਾਬਕ ਸੁਮਿਤ ਖ਼ੁਦ ਵੀ ਐੱਨ.ਡੀ.ਪੀ.ਐੱਸ. ਐਕਟ ਤਹਿਤ ਚੱਲ ਰਹੇ ਇੱਕ ਕੇਸ ਵਿੱਚ ਕੁਝ ਦੇਰ ਪਹਿਲਾਂ ਜੇਲ੍ਹ ਤੋਂ ਜ਼ਮਾਨਤ ਉਤੇ ਆਇਆ ਸੀ, ਉਸ ਦਾ ਦੋ ਹਫ਼ਤੇ ਪਹਿਲਾਂ ਹੀ ਵਿਆਹ ਹੋਇਆ ਸੀ।

ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਬੇਟੇ ਨੂੰ ਫੋਨ ਉਤੇ ਰੋਜ਼ਾਨਾ ਧਮਕੀਆਂ ਭਰੀਆਂ ਵੀਡੀਓ ਮਿਲ ਰਹੀਆਂ ਸਨ ਅਤੇ ਕੁਝ ਦਿਨ ਪਹਿਲਾਂ ਵੀ ਉਸ ਉਤੇ ਚਾਕੂ ਨਾਲ ਹਮਲਾ ਹੋਇਆ ਸੀ ਜਿਸ ਬਾਰੇ ਉਨ੍ਹਾਂ ਨੇ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਪ੍ਰੰਤੂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅੱਜ ਉਸ ਦੇ ਪੁੱਤਰ ਦਾ ਕਤਲ ਹੋ ਗਿਆ ਹੈ। ਪਰਿਵਾਰ ਦੇ ਦੱਸਣ ਮੁਤਾਬਕ ਹਮਲਾਵਰ ਡੱਡੂਮਾਜਰਾ ਕਾਲੋਨੀ ਦੇ ਹੀ ਵਸਨੀਕ ਹਨ। ਪੁਲਿਸ ਨੂੰ ਇਸ ਹਮਲੇ ਬਾਰੇ ਇੱਕ ਵੀਡੀਓ ਵੀ ਮਿਲੀ ਹੈ ਜਿਸ ਨੂੰ ਲੈ ਕੇ ਪੁਲਿਸ ਕਾਤਲਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

RELATED ARTICLES
- Advertisment -
Google search engine

Most Popular