ਸ਼ਨੀਵਾਰ, ਮਾਰਚ 7, 2026
2:26 ਪੂਃ ਦੁਃ
Google search engine
HomeUncategorized @paਟਰੈਫਿਕ ਚਲਾਨਾਂ ਦੇ ਨਿਪਟਾਰੇ ਲਈ ਰਾਸ਼ਟਰੀ ਲੋਕ ਅਦਾਲਤ 13 ਸਤੰਬਰ ਨੂੰ

ਟਰੈਫਿਕ ਚਲਾਨਾਂ ਦੇ ਨਿਪਟਾਰੇ ਲਈ ਰਾਸ਼ਟਰੀ ਲੋਕ ਅਦਾਲਤ 13 ਸਤੰਬਰ ਨੂੰ

ਚੰਡੀਗੜ੍ਹ,30 ਅਗਸਤ
ਵੱਖ-ਵੱਖ ਸ਼੍ਰੇਣੀਆਂ ਦੇ ਮਾਮਲਿਆਂ ਦੇ ਨਿਪਟਾਰੇ ਲਈ ਰਾਸ਼ਟਰੀ ਲੋਕ ਅਦਾਲਤ 13.09.2025 ਨੂੰ ਨਿਰਧਾਰਿਤ ਕੀਤੀ ਗਈ ਹੈ। ਟ੍ਰੈਫਿਕ ਚਲਾਨਾਂ ਦੇ ਲੰਬਿਤ ਮਾਮਲਿਆਂ ਵਿੱਚ ਕਈ ਗੁਣਾ ਵਾਧਾ ਹੋਇਆ ਹੈ, ਇਸ ਲਈ ਵੱਡੀ ਗਿਣਤੀ ਵਿੱਚ ਉਲੰਘਣਾ ਕਰਨ ਵਾਲਿਆਂ ਦੇ 13.09.2025 ਨੂੰ ਆਪਣੇ ਟ੍ਰੈਫਿਕ ਚਲਾਨਾਂ ਦੇ ਨਿਪਟਾਰੇ ਲਈ ਪੇਸ਼ ਹੋਣ ਦੀ ਉਮੀਦ ਹੈ। ਤੇਰਾਂ ਸਤੰਬਰ, 2025 (13.09.2025) ਨੂੰ ਲੋਕਾਂ ਦੀ ਆਮਦ ਨੂੰ ਕੰਟਰੋਲ ਕਰਨ ਲਈ, ਟ੍ਰੈਫਿਕ ਚਲਾਨਾਂ ਦੇ ਲੰਬਿਤ ਮਾਮਲਿਆਂ ਨੂੰ ਘਟਾਉਣ ਲਈ ਅਤੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ, ਜੁਡੀਸ਼ਲ ਮੈਜਿਸਟ੍ਰੇਟਾਂ ਦੁਆਰਾ ਟ੍ਰੈਫਿਕ ਚਲਾਨਾਂ ਦੇ ਨਿਪਟਾਰੇ ਲਈ 01.09.2025 ਤੋਂ 12.09.2025 (ਕਾਰਜੀ ਦਿਨਾਂ ‘ਤੇ) ਆਪਣੀਆਂ ਸਬੰਧਿਤ ਅਦਾਲਤਾਂ ਵਿੱਚ ਸਪੈਸ਼ਲ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾਵੇਗਾ।

RELATED ARTICLES
- Advertisment -
Google search engine

Most Popular