ਸ਼ੁੱਕਰਵਾਰ, ਅਪ੍ਰੈਲ 24, 2026
10:50 ਪੂਃ ਦੁਃ
Google search engine
Homeमनोरंजन.ਮੋਹਾਲੀ ਵਾਕ ਸ਼ਾਪਿੰਗ ਮਾਲ ਨੇ ਬਜ਼ੁਰਗਾਂ ਵਾਸਤੇ ਕਰਵਾਈਆਂ ਮਨੋਰੰਜਕ ਖੇਡਾਂ

ਮੋਹਾਲੀ ਵਾਕ ਸ਼ਾਪਿੰਗ ਮਾਲ ਨੇ ਬਜ਼ੁਰਗਾਂ ਵਾਸਤੇ ਕਰਵਾਈਆਂ ਮਨੋਰੰਜਕ ਖੇਡਾਂ

ਮੋਹਾਲੀ, 31 ਅਗਸਤ

ਮੋਹਾਲੀ ਵਾਕ ਸ਼ਾਪਿੰਗ ਮਾਲ ਦੇ ਪ੍ਰਬੰਧਨ ਨੇ ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਮਨੋਰੰਜਨ ਲਈ ਵਿਸ਼ੇਸ਼ ਤੌਰ ‘ਤੇ ਤੰਬੋਲਾ ਅਤੇ ਮਨੋਰੰਜਨ ਖੇਡਾਂ ਦਾ ਆਯੋਜਨ ਕੀਤਾ। ਐਸੋਸੀਏਸ਼ਨ ਦੇ 150 ਤੋਂ ਵੱਧ ਮੈਂਬਰਾਂ ਨੇ ਇਸਦਾ ਬਹੁਤ ਆਨੰਦ ਮਾਣਿਆ।

ਮੋਹਾਲੀ ਵਾਕ ਮਾਲ ਦੀ ਮੀਤ ਪ੍ਰਧਾਨ ਤਰੁਣਦੀਪ ਕੌਰ ਜਵੰਦਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਸ਼ੇਸ਼ ਖੇਡਾਂ ਦੇ ਜੇਤੂਆਂ ਨੂੰ ਤੋਹਫ਼ੇ ਭੇਟ ਕੀਤੇ ਅਤੇ ਫੂਡ ਕੋਰਟ ਅਤੇ ਹੋਰ ਬ੍ਰਾਂਡਾਂ ਲਈ ਡਿਸਕਾਊਂਟ ਕੂਪਨ ਪ੍ਰਦਾਨ ਕੀਤੇ।

ਇਸ ਮੌਕੇ ਮੋਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ.ਐੱਸ. ਜਗਦੇਵ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਮਾਲ ਅਤੇ ਇਸਦੇ ਪ੍ਰਬੰਧਨ ਦੀ ਸ਼ਲਾਘਾ ਕੀਤੀ।

ਅੰਤ ਵਿੱਚ ਮੀਤ ਪ੍ਰਧਾਨ ਤਰੁਣਦੀਪ ਕੌਰ ਜਵੰਦਾ ਨੇ ਸਾਰੇ ਮਹਿਮਾਨਾਂ ਦਾ “ਮਾਲ” ਵਿੱਚ ਆਉਣ ਅਤੇ ਸਮਾਜ ਸੇਵਕ ਸ੍ਰ. ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਦਿੱਤੇ ਗਏ ਸਹਿਯੋਗ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਤੋਂ ਬਾਅਦ ਉਨ੍ਹਾਂ ਸ਼ਾਪਿੰਗ ਮਾਲ ਬਾਰੇ ਜਾਣਕਾਰੀ ਦਿੱਤੀ।

ਸ਼ਾਪਿੰਗ ਮਾਲ ਦੀ ਟੀਮ ਵਿੱਚ ਗੀਤੇਸ਼, ਅਤੁਲ, ਤਰਾਨਾ, ਅਰਵਿੰਦ ਕੁਮਾਰ ਅਤੇ ਸ੍ਰੀ ਸ਼ਰਮਾ ਆਦਿ ਸ਼ਾਮਲ ਸਨ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਚਲਾਉਣ ਵਿੱਚ ਪੂਰਾ ਸਹਿਯੋਗ ਦਿੱਤਾ।

RELATED ARTICLES
- Advertisment -
Google search engine

Most Popular