ਸ਼ੁੱਕਰਵਾਰ, ਅਪ੍ਰੈਲ 24, 2026
2:47 ਪੂਃ ਦੁਃ
Google search engine
HomeUncategorized @paਵੋਟਰ ਲਿਸਟਾਂ ਵਿੱਚ ਦੇਰੀ: ਕੁਲਜੀਤ ਸਿੰਘ ਬੇਦੀ ਨੇ ਸਰਕਾਰ ਦੀ ਨੀਅਤ ‘ਤੇ...

ਵੋਟਰ ਲਿਸਟਾਂ ਵਿੱਚ ਦੇਰੀ: ਕੁਲਜੀਤ ਸਿੰਘ ਬੇਦੀ ਨੇ ਸਰਕਾਰ ਦੀ ਨੀਅਤ ‘ਤੇ ਚੁੱਕੇ ਸਵਾਲ

ਮੋਹਾਲੀ,16 ਅਪ੍ਰੈਲ

ਪੰਜਾਬ ਵਿੱਚ ਹੋਣ ਵਾਲੀਆਂ ਮਿਊਨਸੀਪਲ ਚੋਣਾਂ ਲਈ ਚੋਣ ਪ੍ਰਕਿਰਿਆ ਤੋਂ ਪਹਿਲਾਂ ਵੋਟਰ ਲਿਸਟਾਂ ਦੇ ਜਾਰੀ ਕਰਨ ਵਿੱਚ ਹੋ ਰਹੀ ਦੇਰੀ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਨਿਰਧਾਰਤ ਸ਼ਡਿਊਲ ਦੇ ਬਾਵਜੂਦ ਦੋ ਦਿਨ ਬੀਤ ਜਾਣ ਤੋਂ ਬਾਅਦ ਵੀ ਵੋਟਰ ਲਿਸਟਾਂ ਲੋਕਾਂ ਅਤੇ ਸੰਭਾਵੀ ਉਮੀਦਵਾਰਾਂ ਤੱਕ ਨਹੀਂ ਪਹੁੰਚ ਸਕੀਆਂ, ਜਿਸ ਕਾਰਨ ਵਿਰੋਧੀ ਧਿਰ ਵੱਲੋਂ ਸਰਕਾਰ ‘ਤੇ ਤਿੱਖੇ ਸਵਾਲ ਖੜੇ ਕੀਤੇ ਜਾ ਰਹੇ ਹਨ।

ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਤੋਂ ਪਹਿਲਾਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਵੋਟਰ ਲਿਸਟਾਂ ਸਮੇਂ ਸਿਰ ਜਾਰੀ ਹੋਣੀਆਂ ਚਾਹੀਦੀਆਂ ਸਨ, ਪਰ ਹੁਣ ਤੱਕ ਦੋ ਦਿਨ ਦੀ ਦੇਰੀ ਹੋ ਚੁੱਕੀ ਹੈ, ਜੋ ਚਿੰਤਾ ਦਾ ਵਿਸ਼ਾ ਹੈ।

ਬੇਦੀ ਨੇ ਕਿਹਾ ਕਿ ਵੋਟਰ ਲਿਸਟਾਂ ਦੇ ਦੇਰੀ ਨਾਲ ਜਾਰੀ ਹੋਣ ਨਾਲ ਸਭ ਤੋਂ ਵੱਡਾ ਨੁਕਸਾਨ ਉਨ੍ਹਾਂ ਉਮੀਦਵਾਰਾਂ ਨੂੰ ਹੋਵੇਗਾ ਜੋ ਆਪਣੇ-ਆਪਣੇ ਵਾਰਡਾਂ ਵਿੱਚ ਵੋਟਰਾਂ ਦੀ ਜਾਂਚ ਕਰਨਾ ਚਾਹੁੰਦੇ ਹਨ। ਉਨ੍ਹਾਂ ਦੇ ਅਨੁਸਾਰ, ਜਦੋਂ ਲਿਸਟਾਂ ਦੇਰੀ ਨਾਲ ਮਿਲਣਗੀਆਂ ਤਾਂ ਇਤਰਾਜ ਦਰਜ ਕਰਵਾਉਣ ਲਈ ਮਿਲਣ ਵਾਲਾ ਸਮਾਂ ਆਪਣੇ ਆਪ ਘੱਟ ਜਾਵੇਗਾ, ਜਿਸ ਨਾਲ ਕਈ ਗਲਤੀਆਂ ਸਹੀ ਨਹੀਂ ਹੋ ਸਕਣਗੀਆਂ।

ਉਨ੍ਹਾਂ ਨੇ ਮੰਗ ਕੀਤੀ ਕਿ ਜਿੰਨੇ ਦਿਨਾਂ ਦੀ ਦੇਰੀ ਨਾਲ ਵੋਟਰ ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦਿਨਾਂ ਦਾ ਸਮਾਂ ਇਤਰਾਜ ਦਰਜ ਕਰਨ ਲਈ ਵੀ ਵਧਾਇਆ ਜਾਣਾ ਚਾਹੀਦਾ ਹੈ। “ਜੇਕਰ ਸਰਕਾਰ ਇਹ ਨਹੀਂ ਕਰਦੀ ਤਾਂ ਇਸ ਨਾਲ ਸਰਕਾਰ ਦੀ ਮਨਸ਼ਾ ‘ਤੇ ਸ਼ੱਕ ਪੈਦਾ ਹੁੰਦਾ ਹੈ,” ਬੇਦੀ ਨੇ ਕਿਹਾ।

ਉਨ੍ਹਾਂ ਹੋਰ ਦੋਸ਼ ਲਗਾਇਆ ਕਿ ਇਹ ਸਾਰਾ ਮਾਮਲਾ ਕਿਤੇ ਨਾ ਕਿਤੇ ਵਿਰੋਧੀ ਉਮੀਦਵਾਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਜੋਂ ਵੀ ਵੇਖਿਆ ਜਾ ਸਕਦਾ ਹੈ। ਬੇਦੀ ਮੁਤਾਬਕ, ਜੇ ਵੋਟਰ ਲਿਸਟਾਂ ਸਮੇਂ ਸਿਰ ਨਾ ਮਿਲਣ ਤਾਂ ਕਈ ਯੋਗ ਵੋਟਰਾਂ ਦੇ ਨਾਮ ਛੱਡੇ ਜਾ ਸਕਦੇ ਹਨ ਜਾਂ ਗਲਤ ਐਂਟਰੀਆਂ ਠੀਕ ਨਹੀਂ ਹੋ ਸਕਦੀਆਂ, ਜਿਸ ਨਾਲ ਚੋਣਾਂ ਦੀ ਪਾਰਦਰਸ਼ਤਾ ਪ੍ਰਭਾਵਿਤ ਹੋਵੇਗੀ।

ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਵੋਟਰ ਲਿਸਟਾਂ ਦੀ ਸਹੀ ਅਤੇ ਸਮੇਂ ਸਿਰ ਉਪਲਬਧਤਾ ਲੋਕਤੰਤਰ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ। ਇਸ ਵਿੱਚ ਹੋ ਰਹੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਸਿਰਫ਼ ਉਮੀਦਵਾਰਾਂ ਨਾਲ ਧੱਕਾ ਹੈ, ਸਗੋਂ ਵੋਟਰਾਂ ਦੇ ਅਧਿਕਾਰਾਂ ‘ਤੇ ਵੀ ਅਸਰ ਪਾ ਸਕਦੀ ਹੈ। ਇਸ ਲਈ ਸਰਕਾਰ ਤੁਰੰਤ ਇਸ ਸਬੰਧੀ ਇਤਰਾਜਾਂ ਦਾ ਸਮਾਂ ਵਧਾਉਣ ਦਾ ਐਲਾਨ ਕਰੇ।

RELATED ARTICLES
- Advertisment -
Google search engine

Most Popular