ਸ਼ੁੱਕਰਵਾਰ, ਮਾਰਚ 6, 2026
8:49 ਪੂਃ ਦੁਃ
Google search engine
HomeNational"ਹੁਣ ਅਮਰੀਕਾ ਅਤੇ ਚੀਨ ਅਸਮਾਨ ਵਿੱਚ ਉੱਡਦੇ ਭਾਰਤੀ ਡਰੋਨਾਂ ਦਾ ਪਤਾ ਨਹੀਂ...

“ਹੁਣ ਅਮਰੀਕਾ ਅਤੇ ਚੀਨ ਅਸਮਾਨ ਵਿੱਚ ਉੱਡਦੇ ਭਾਰਤੀ ਡਰੋਨਾਂ ਦਾ ਪਤਾ ਨਹੀਂ ਲਗਾ ਸਕਣਗੇ”

ਨੋਇਡਾ, 31 ਅਗਸਤ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ “ਹੁਣ ਅਮਰੀਕਾ ਅਤੇ ਚੀਨ ਅਸਮਾਨ ਵਿੱਚ ਉੱਡਦੇ ਭਾਰਤੀ ਡਰੋਨਾਂ ਦਾ ਪਤਾ ਨਹੀਂ ਲਗਾ ਸਕਣਗੇ”।

ਰੱਖਿਆ ਮੰਤਰੀ ਨੇ 30 ਅਗਸਤ ਦਿਨ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਵਿੱਚ ਰਾਫੇ ਐਮਫਿਬਰ ਪ੍ਰਾਈਵੇਟ ਲਿਮਟਿਡ ਵੱਲੋਂ ਨਿਰਮਿਤ ਦੇਸ਼ ਦਾ ਸਭ ਤੋਂ ਵੱਡਾ ਏਅਰੋ ਇੰਜਣ ਟੈਸਟ ਬੈੱਡ ਰਾਸ਼ਟਰ ਨੂੰ ਸਮਰਪਿਤ ਕਰਨ ਉਪਰੰਤ ਉਕਤ ਪ੍ਰਗਟਾਵਾ ਕੀਤਾ।

ਇਸ ਮੌਕੇ ਉਨ੍ਹਾਂ ਨੇ ਸੰਸਥਾ ਦੇ ਸੰਸਥਾਪਕਾਂ, ਵਿਸ਼ਾਲ ਮਿਸ਼ਰਾ ਅਤੇ ਵਿਵੇਕ ਮਿਸ਼ਰਾ ਦੀ ਪ੍ਰਾਪਤੀ ਨੂੰ ਭਾਰਤ ਦੀ “ਨਵੀਂ ਤਕਨੀਕੀ ਕ੍ਰਾਂਤੀ” ਦਾ ਪ੍ਰਤੀਕ ਦੱਸਿਆ।

ਉਨ੍ਹਾਂ ਕਿਹਾ ਕਿ 6-6.5 ਸਾਲਾਂ ਤੱਕ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਦੇ ਬਾਵਜੂਦ, ਉਨ੍ਹਾਂ ਨੇ ਕਦੇ ਵੀ ਇੰਨੇ ਨੌਜਵਾਨਾਂ ਨੂੰ ਇੰਨਾ ਵੱਡਾ ਅਤੇ ਆਧੁਨਿਕ ਸੰਸਥਾ ਸਥਾਪਿਤ ਕਰਦੇ ਨਹੀਂ ਦੇਖਿਆ।

RELATED ARTICLES
- Advertisment -
Google search engine

Most Popular