ਸ਼ੁੱਕਰਵਾਰ, ਮਾਰਚ 6, 2026
1:50 ਬਾਃ ਦੁਃ
Google search engine
HomePolitical14 ਸਾਲਾਂ ਤੋਂ ਬੰਦ ਪਈ ਬੱਸ ਸਟੈਂਡ ਦੇ ਨਾਲ ਦੀ ਸੜਕ ਮੋਹਾਲੀ...

14 ਸਾਲਾਂ ਤੋਂ ਬੰਦ ਪਈ ਬੱਸ ਸਟੈਂਡ ਦੇ ਨਾਲ ਦੀ ਸੜਕ ਮੋਹਾਲੀ ਦੀ ਬਦਕਿਸਮਤੀ: ਕੁਲਜੀਤ ਸਿੰਘ ਬੇਦੀ

14 ਸਾਲਾਂ ਤੋਂ ਬੰਦ ਪਈ ਬੱਸ ਸਟੈਂਡ ਦੇ ਨਾਲ ਦੀ ਸੜਕ ਮੋਹਾਲੀ ਦੀ ਬਦਕਿਸਮਤੀ: ਕੁਲਜੀਤ ਸਿੰਘ ਬੇਦੀ

ਹਾਈਕੋਰਟ ਦੇ ਹੁਕਮ ‘ਤੇ ਗਮਾਡਾ ਮੁਖੀ ਦੀ ਅਗਵਾਈ ਵਿੱਚ ਹੋਈ ਮਹੱਤਵਪੂਰਨ ਮੀਟਿੰਗ, ਕੰਪਨੀ ਵੀ ਹੋਈ ਸ਼ਾਮਲ

ਮੋਹਾਲੀ, 4 ਸਤੰਬਰ
ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਬਸ ਸਟੈਂਡ ਅਤੇ ਉਸ ਨਾਲ ਲੱਗਦੀ ਬੰਦ ਸੜਕ ਦੇ ਮਸਲੇ ਨੂੰ “ਮੋਹਾਲੀ ਦੀ ਬਦਕਿਸਮਤੀ” ਕਰਾਰ ਦਿੱਤਾ ਹੈ। ਉਹ ਅੱਜ ਗਮਾਡਾ ਮੁਖੀ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਹਾਜ਼ਰ ਹੋਏ ਜੋ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਕਰਵਾਈ ਗਈ ਸੀ। ਇਸ ਮੀਟਿੰਗ ਵਿੱਚ ਬਸ ਸਟੈਂਡ ਚਲਾਉਣ ਵਾਲੀ ਕੰਪਨੀ, ਮਿਊਂਸਪਲ ਕਾਰਪੋਰੇਸ਼ਨ ਮੋਹਾਲੀ ਦੇ ਕਮਿਸ਼ਨਰ ਸਮੇਤ ਕਈ ਅਧਿਕਾਰੀ ਮੌਜੂਦ ਸਨ।

ਬੇਦੀ ਨੇ ਕਿਹਾ ਕਿ ਉਹ ਹਾਈਕੋਰਟ ਦੇ ਚੀਫ ਜਸਟਿਸ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ। ਉਹਨਾਂ ਕਿਹਾ ਇਹ ਮੀਟਿੰਗ ਵੀ ਹਾਈ ਕੋਰਟ ਦੇ ਹੁਕਮਾਂ ਤੇ ਹੋਈ ਹੈ।

ਡਿਪਟੀ ਮੇਅਰ ਨੇ ਦੱਸਿਆ ਕਿ ਪਿਛਲੇ 14 ਸਾਲਾਂ ਤੋਂ ਬੱਸ ਸਟੈਂਡ ਦੇ ਨਾਲ ਦੀ ਸੜਕ ਬੰਦ ਪਈ ਹੈ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਭਾਰੀ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ।

ਬੇਦੀ ਨੇ ਚੇਤਾਵਨੀ ਦਿੱਤੀ ਕਿ ਜੇ ਸੜਕਾਂ ਅਤੇ ਬਸ ਸਟੈਂਡ ਦਾ ਮਸਲਾ ਜਲਦੀ ਹੱਲ ਨਾ ਹੋਇਆ ਤਾਂ ਨੈਸ਼ਨਲ ਹਾਈਵੇ (ਦਾਰਾ ਸਟੂਡੀਓ–ਵੇਰਕਾ ਚੌਂਕ ਵਾਲਾ ਹਿੱਸਾ) ਵੀ ਆਉਣ ਵਾਲੇ ਦਿਨਾਂ ਵਿੱਚ ਧੱਸ ਸਕਦਾ ਹੈ। “ਬਰਸਾਤਾਂ ਦੇ ਕਾਰਨ ਸੜਕ ਦੀ ਬੇਸਮੈਂਟ ਧੱਸਣੀ ਸ਼ੁਰੂ ਹੋ ਚੁੱਕੀ ਹੈ। ਜੇ ਵੱਡੀ ਬਾਰਿਸ਼ ਹੋ ਗਈ ਤਾਂ ਇਹ ਹਾਈਵੇ ਬੰਦ ਹੋ ਸਕਦਾ ਹੈ ਅਤੇ ਰਾਤੋਂ–ਰਾਤ ਕੋਈ ਵੱਡੀ ਦੁৰ্ঘਟਨਾ ਵੀ ਵਾਪਰ ਸਕਦੀ ਹੈ।”

ਡਿਪਟੀ ਮੇ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮੀਟਿੰਗ ਵਿੱਚ ਮੌਜੂਦ ਕੰਪਨੀ ਨੇ ਕਿਹਾ ਕਿ ਉਹ ਸੜਕ ਬਣਾਉਣ ਲਈ ਤਿਆਰ ਹੈ, ਪਰ ਗਮਾਡਾ ਵੱਲੋਂ ਪਰਮਿਸ਼ਨ ਅਤੇ ਇਨਫਰਾਸਟਰਕਚਰ ਦੇਣ ਦੀ ਲੋੜ ਹੈ। ਬੇਦੀ ਨੇ ਜ਼ੋਰ ਦੇ ਕੇ ਕਿਹਾ ਕਿ ਕੰਪਨੀ ਅਤੇ ਗਮਾਡਾ ਵਿੱਚ ਤਾਲਮੇਲ ਬਣਨਾ ਬਹੁਤ ਜ਼ਰੂਰੀ ਹੈ ਤਾਂ ਜੋ ਜਨਤਾ ਨੂੰ ਸਹੂਲਤ ਮਿਲ ਸਕੇ।

ਬੇਦੀ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ –
“ਮੋਹਾਲੀ ਦੇ ਲੋਕਾਂ ਨੂੰ ਇੰਫਰਾਸਟਰਕਚਰ ਨਾ ਦੇਣਾ ਅਤੇ ਬਸ ਸਟੈਂਡ ਨੂੰ 14 ਸਾਲ ਤੱਕ ਨਾ ਚਲਾਉਣਾ ਗਮਾਡਾ ਦੇ ਮੱਥੇ ਉੱਤੇ ਕਲੰਕ ਹੈ। ਇਸ ਕਲੰਕ ਨੂੰ ਧੋਣ ਲਈ ਹੁਣ ਜ਼ਰੂਰੀ ਹੈ ਕਿ ਸੜਕ ਨੂੰ ਤੁਰੰਤ ਚਲਾਇਆ ਜਾਵੇ।”

ਉਹਨਾਂ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਅਧਿਕਾਰੀ ਆਪਣਾ ਤਕਨੀਕੀ ਜਾਇਜ਼ਾ ਕਰਕੇ ਅਗਲੀ ਸੁਣਵਾਈ ਦੌਰਾਨ ਹਾਈਕੋਰਟ ਨੂੰ ਜਾਣਕਾਰੀ ਦੇਣਗੇ। ਬੇਦੀ ਨੇ ਉਮੀਦ ਜਤਾਈ ਕਿ ਇਸ ਵਾਰ ਕੋਈ ਸਕਾਰਾਤਮਕ ਨਤੀਜਾ ਸਾਹਮਣੇ ਆਵੇਗਾ ਅਤੇ ਮੋਹਾਲੀ ਦੀ ਲੰਬੇ ਸਮੇਂ ਤੋਂ ਟਲਦੀ ਆ ਰਹੀ ਇਹ ਸਮੱਸਿਆ ਹੱਲ ਹੋਵੇਗੀ। ਬੇਦੀ ਨੇ ਵਿਸ਼ੇਸ਼ ਤੌਰ ਤੇ ਮੁੱਖ ਪ੍ਰਸ਼ਾਸਕ ਗਮਾਡਾ ਦਾ ਵੀ ਧੰਨਵਾਦ ਕੀਤਾ ਅਤੇ ਆਸ ਜਤਾਈ ਕਿ ਇਹ ਮਸਲਾ ਛੇਤੀ ਹੱਲ ਹੋਵੇਗਾ।

RELATED ARTICLES
- Advertisment -
Google search engine

Most Popular