ਸ਼ੁੱਕਰਵਾਰ, ਅਪ੍ਰੈਲ 24, 2026
4:24 ਪੂਃ ਦੁਃ
Google search engine
HomePoliticalਸੁਖਬੀਰ ਬਾਦਲ ਨੇ ਮੁਹਾਲੀ ਦੇ ਸਨਅਤਕਾਰਾਂ ਅਤੇ ਨਿਵੇਸ਼ਕਾਂ ਨਾਲ ਕੀਤੀ ਮੀਟਿੰਗ

ਸੁਖਬੀਰ ਬਾਦਲ ਨੇ ਮੁਹਾਲੀ ਦੇ ਸਨਅਤਕਾਰਾਂ ਅਤੇ ਨਿਵੇਸ਼ਕਾਂ ਨਾਲ ਕੀਤੀ ਮੀਟਿੰਗ

ਸੁਖਬੀਰ ਬਾਦਲ ਨੇ ਮੁਹਾਲੀ ਦੇ ਸਨਅਤਕਾਰਾਂ ਅਤੇ ਨਿਵੇਸ਼ਕਾਂ ਨਾਲ ਕੀਤੀ ਮੀਟਿੰਗ

ਹਡ਼੍ਹ ਪੀਡ਼ਤ ਖੇਤਰਾਂ ਲਈ 50 ਟਰੱਕ ਪਸ਼ੂਆਂ ਦਾ ਆਚਾਰ ਅਤੇ ਫ਼ੀਡ ਭੇਜਣ ਦਾ ਫੈਸਲਾ
– ਹਡ਼੍ਹ ਪ੍ਰਭਾਵਿਤ ਪਰਿਵਾਰਾਂ ਲਈ ਹਰ ਪੰਜਾਬੀ ਯੋਗਦਾਨ ਪਾਵੇ: ਸੁਖਬੀਰ

ਐੱਸਏਐੱਸ ਨਗਰ (ਮੁਹਾਲੀ), 4 ਸਤੰਬਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਹਾਲੀ ਦੇ ਫੇਜ਼ ਸੱਤ ਦੇ ਸਨਅਤੀ ਖੇਤਰ ਵਿਖੇ ਸਨਅਤਕਾਰਾਂ ਨਾਲ ਅਤੇ ਸੈਕਟਰ 78 ਵਿਖੇ ਰੀਅਲ ਅਸਟੇਟ ਦੇ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨਾਲ ਮੀਟਿੰਗ ਕੀਤੀ। ਦੋਹਾਂ ਥਾਵਾਂ ਉੱਤੇ ਸਨਅਤਕਾਰਾਂ ਅਤੇ ਨਿਵੇਸ਼ਕਾਂ ਵੱਲੋਂ ਸੁਖਬੀਰ ਬਾਦਲ ਦੀ ਪ੍ਰੇਰਣਾ ਉੱਤੇ ਹਡ਼੍ਹ ਪੀਡ਼ਤ ਖੇਤਰਾਂ ਵਿਖੇ ਪਸ਼ੂਆਂ ਲਈ 50 ਟਰੱਕ ਫੀਡ ਅਤੇ ਪਸ਼ੂ ਆਚਾਰ ਭੇਜਣ ਦਾ ਫੈਸਲਾ ਕੀਤਾ। ਇਨ੍ਹਾਂ ਵਸਤਾਂ ਉੱਤੇ ਪੰਜਾਹ ਲੱਖ ਦੇ ਕਰੀਬ ਰਾਸ਼ੀ ਖਰਚ ਹੋਵੇਗੀ, ਜਿਹਡ਼ੀ ਕਿ ਸਨਅਤਕਾਰ ਅਤੇ ਕਾਰੋਬਾਰੀ ਅਦਾ ਕਰਨਗੇ।

ਸੁਖਬੀਰ ਬਾਦਲ ਨੇ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਹਡ਼੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਅਤੇ ਲੋਕਾਂ ਦੇ ਦਰਦ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਵਰਕਰਾਂ ਨਾਲ ਉਹ ਪਹਿਲੇ ਦਿਨ ਤੋਂ ਹਡ਼੍ਹ ਪੀਡ਼ਤਾਂ ਖੇਤਰਾਂ ਵਿਚ ਵਿਚਰ ਰਹੇ ਹਨ। ਲੋਕਾਂ ਨੂੰ ਲੋਡ਼ ਅਨੁਸਾਰ ਰਸਦਾਂ ਅਤੇ ਵਸਤਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਹਡ਼੍ਹ ਸਰਕਾਰ ਦੀ ਨਾਲਾਇਕੀ ਦਾ ਸਿੱਟਾ ਹਨ ਅਤੇ ਜੇਕਰ 2023 ਦੇ ਹਡ਼ਾਂ ਤੋਂ ਸਰਕਾਰ ਨੇ ਕੋਈ ਸਬਕ ਸਿੱਖਿਆ ਹੁੰਦਾ ਤਾਂ ਅੱਜ ਪੰਜਾਬ ਨੂੰ ਇਹ ਦਿਨ ਨਹੀਂ ਵੇਖਣੇ ਪੈਣੇ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਸਾਰਿਆਂ ਨੂੰ ਹਡ਼੍ਹ ਪੀਡ਼ਤਾਂ ਨਾਲ ਖਡ਼੍ਹਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਚਾਰੇ ਦੀ ਬਹੁਤ ਵੱਡੀ ਲੋਡ਼ ਹੈ। ਉਨ੍ਹਾਂ ਕਿਹਾ ਕਿਹਾ ਕਿ ਅਕਾਲੀ ਦਲ ਵੱਲੋਂ ਜਲੰਧਰ ਵਿਖੇ ਬਾਕਾਇਦਾ ਰਾਹਤ ਕੈਂਪ ਚਾਲੂ ਕਰਕੇ ਲੋਕਾਂ ਦੀ ਮੰਗ ਦੀ ਪੂਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਿੱਚੋਂ ਅਕਾਲੀ ਵਰਕਰ ਰਾਹਤ ਸਮੱਗਰੀ ਭੇਜ ਰਹੇ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੀ ਵਿੱਤੀ ਸਮਰੱਥਾ ਅਨੁਸਾਰ ਅੱਜ ਹਰ ਪੰਜਾਬੀ ਨੂੰ ਆਪਣੇ ਹਡ਼੍ਹਾਂ ਤੋਂ ਪ੍ਰਭਾਵਿਤ ਪੰਜਾਬੀਆਂ ਦੀ ਜ਼ਿੰਦਗੀ ਮੁਡ਼੍ਹ ਲੀਹ ਤੇ ਲਿਆਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।

ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਡਾ ਦਲਜੀਤ ਸਿੰਘ ਚੀਮਾ, ਮੁਹਾਲੀ ਜ਼ਿਲ੍ਹੇ ਦੇ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ,ਤੇਜਿੰਦਰ ਸਿੰਘ ਮਿੱਡੂਖੇਡ਼ਾ, ਪ੍ਰਿਥੀਪਾਲ ਸਿੰਘ ਬੋਲਪਾਰਾਏ ,ਗੁਰਮੀਤ ਸਿੰਘ ਭਾਟੀਆ ,ਡਾ ਕਰਨਪ੍ਰੀਤ ਸਿੰਘ,ਹਰਜੀਤ ਸਿੰਘ ਜਗਦੀਪ ਸਿੰਘ ,ਇਕਬਾਲ ਸਿੰਘ ,ਜਸਦੀਪ ਸਿੰਘ ਬਰਾੜ,ਮਨਵੀਰ ਸਿੰਘ ਸਿੱਧੂ ,ਜਸਪ੍ਰੀਤ ਸਿੰਘ ਸੋਨੀ ਬੜੀ ,ਰਮਨਦੀਪ ਸਿੰਘ ਬਾਵਾ,ਹਰਪ੍ਰੀਤ ਸਿੰਘ ਡਡਵਾਲ ,ਸਰਬਜੀਤ ਸਿੰਘ ਪਾਰਸ ,ਸੁਖਵਿੰਦਰ ਸਿੰਘ ਛਿੰਦੀ,ਜਸਬੀਰ ਸਿੰਘ ਜੱਸਾ, ਹਰਮਨਪ੍ਰੀਤ ਸਿੰਘ ਪ੍ਰਿੰਸ ,ਕਰਮ ਸਿੰਘ ਬੱਬਰਾਂ,ਮਨਜੀਤ ਸਿੰਘ ਮਾਨ, ਪ੍ਰਦੀਪ ਭਾਰਜ ,ਗੁਰਵਿੰਦਰ ਸਿੰਘ ਬਾਕਰਪੁਰ ਬਿਕਰਮਜੀਤ ਸਿੰਘ ਗੀਗੇਮਾਜਰਾ ,ਬਲਵਿੰਦਰ ਸਿੰਘ ਲਖਨੋਰ ,ਅਵਤਾਰ ਸਿੰਘ ਦਾਉ ,ਗੁਰਦੀਪ ਸਿੰਘ ਵਿੱਕੀ ਮਨੋਲੀ ਸਾਰੇ ਸਰਕਲ ਪ੍ਰਧਾਨ ਕੇਸਰ ਸਿੰਘ ਬਲੋਗੀ ,ਗੁਰਮੀਤ ਸਿੰਘ ਮੋਲੀ ,ਜਸਪਾਲ ਸਿੰਘ ਸੋਹਾਣਾ ,ਹਰਵਿੰਦਰ ਸਿੰਘ ਨੰਬਰਦਾਰ ਸੋਹਾਣਾ ਸਮਸ਼ੇਰ ਸਿੰਘ ਪੁਰਖਾਲਵੀ ,ਪਰਮਜੀਤ ਸਿੰਘ ਕਾਹਲੋਂ ,ਬਲਜੀਤ ਸਿੰਘ ਦੈੜੀ ਹਾਜ਼ਰ ਸਨ

RELATED ARTICLES
- Advertisment -
Google search engine

Most Popular