ਸ਼ੁੱਕਰਵਾਰ, ਮਾਰਚ 6, 2026
1:51 ਬਾਃ ਦੁਃ
Google search engine
HomeUncategorized @paਪੰਜਾਬ ਦੇ ਹੜ੍ਹ ਪੀੜਤਾਂ ਨੂੰ ਰਾਸ਼ਨ ਦੀ ਬਜਾਇ ਬਚਾਅ ਲਈ ਤਰਪਾਲਾਂ ਅਤੇ...

ਪੰਜਾਬ ਦੇ ਹੜ੍ਹ ਪੀੜਤਾਂ ਨੂੰ ਰਾਸ਼ਨ ਦੀ ਬਜਾਇ ਬਚਾਅ ਲਈ ਤਰਪਾਲਾਂ ਅਤੇ ਹੋਰ ਸਮਾਨ ਦੀ ਲੋੜ : ਹਰਦੀਪ ਬੁਟੇਰਲਾ

ਚੰਡੀਗੜ੍ਹ, 4 ਸਤੰਬਰ
ਪੰਜਾਬ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਪੀੜਤ ਪਰਿਵਾਰਾਂ ਨੂੰ ਇਸ ਸਮੇਂ ਰਾਸ਼ਨ ਦੀ ਥਾਂ ਬਚਾਅ ਲਈ ਤਰਪਾਲਾਂ, ਮੱਖੀ-ਮੱਛਰਾਂ ਤੋਂ ਬਚਾਅ, ਕੱਪੜੇ, ਪਸ਼ੂਆਂ ਲਈ ਚਾਰੇ ਆਦਿ ਸਮੇਤ ਹੋਰ ਸਾਜੋ ਸਮਾਨ ਦੀ ਜ਼ਰੂਰਤ ਹੈ।

ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰ ਅਤੇ ਦ ਚੰਡੀਗੜ੍ਹ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਹਰਦੀਪ ਸਿੰਘ ਬੁਟੇਰਲਾ ਨੇ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਤਰਨਤਾਰਨ ਦੇ ਕਈ ਖੇਤਰਾਂ ਵਿੱਚ ਰਾਸ਼ਨ ਕਿੱਟਾਂ ਅਤੇ ਪਾਣੀ ਆਦਿ ਵੰਡ ਕੇ ਵਾਪਿਸ ਪਰਤਣ ਉਪਰੰਤ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ।
ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਜ਼ਿਲ੍ਹਾ ਤਰਨਤਾਰਨ ਇਲਾਕੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਖੇਤਰ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਥੇ ਹਜਾਰਾਂ ਏਕੜ ਜ਼ਮੀਨ ਹੜ੍ਹ ਦੇ ਪਾਣੀ ਕਰਕੇ ਬੁਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪਸ਼ੂਧੰਨ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ।

ਬੁਟੇਰਲਾ ਨੇ ਦੱਸਿਆ ਕਿ ਉਥੋਂ ਦੇ ਲੋਕਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਾਨੂੰ ਹੜ੍ਹਾਂ ਦੇ ਇਸ ਮੁਸ਼ਕਿਲ ਦੌਰ ਵਿੱਚ ਆਪਣੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਤਾਂ ਖੜ੍ਹਨਾ ਪੈ ਹੀ ਰਿਹਾ ਹੈ ਪ੍ਰੰਤੂ ਹੜ੍ਹ ਖ਼ਤਮ ਹੋਣ ਉਪਰੰਤ ਵੀ ਸਾਨੂੰ ਮੱਦਦ ਲਈ ਤਿਆਰ-ਬਰ-ਤਿਆਰ ਰਹਿਣ ਪਵੇਗਾ ਕਿਉਂਕਿ ਹੜ੍ਹਾਂ ਨਾਲ ਲੋਕਾਂ ਦੇ ਹੋਏ ਨੁਕਸਾਨ ਅਤੇ ਤਬਾਹੀ ਦੀ ਅਸਲ ਤਸਵੀਰ ਤਾਂ ਹੜ੍ਹ ਰੁਕਣ ਤੋਂ ਬਾਅਦ ਹੀ ਪਤਾ ਚੱਲ ਸਕੇਗੀ।

ਉਨ੍ਹਾਂ ਦੱਸਿਆ ਕਿ ਉਹ ਆਪਣੇ ਸਾਥੀਆਂ ਦੀ ਅਣਥੱਕ ਟੀਮ ਦ ਯਤਨਾਂ ਸਦਕਾ ਆਉਣ ਵਾਲੇ ਦਿਨਾ ਵਿੱਚ ਪਸ਼ੂਆਂ ਲਈ ਚਾਰਾ ਅਤੇ ਹੋਰ ਸਮਾਨ ਵੀ ਲੈ ਕੇ ਲੋਕਾਂ ਦੀ ਮੱਦਦ ਲਈ ਜਾਣਗੇ।

RELATED ARTICLES
- Advertisment -
Google search engine

Most Popular