ਹਰਿਦੁਆਰ : ਜ਼ਮੀਨ ਖਿਸਕਣ ਕਾਰਨ ਰੇਲ ਮਾਰਗ ਬੰਦ
– ਵੰਦੇ ਭਾਰਤ ਐਕਸਪ੍ਰੈਸ ਸਮੇਤ ਦਰਜਨਾਂ ਰੇਲ ਗੱਡੀਆਂ ਦੀ ਆਵਾਜਾਈ ਹੋਈ ਪ੍ਰਭਾਵਿਤ
ਹਰਿਦੁਆਰ, 8 ਸਤੰਬਰ, 2025
ਇੱਥੇ ਹਰ ਕੀ ਪੌੜੀ ਨੇੜੇ ਮਨਸਾ ਦੇਵੀ ਪਹਾੜੀਆਂ ਉਤੇ ਜ਼ਮੀਨ ਖਿਸਕਣ ਦਾ ਸਮਾਚਾਰ ਹੈ।
ਪਤਾ ਲੱਗਾ ਹੈ ਕਿ ਉਕਤ ਖੇਤਰ ਵਿੱਚ ਜ਼ਮੀਨ ਖਿਸਕਣ ਨਾਲ ਹਰਿਦੁਆਰ-ਦੇਹਰਾਦੂਨ ਰੇਲ ਮਾਰਗ ‘ਤੇ ਰੁਕਾਵਟ ਆਈ।
ਰੇਲਵੇ ਪੁਲਿਸ ਸੁਪਰਡੈਂਟ ਅਰੁਣਾ ਭਾਰਤੀ ਨੇ ਕਿਹਾ ਕਿ ਮਨਸਾ ਦੇਵੀ ਪਹਾੜੀ ਤੋਂ ਪੱਥਰ ਕਾਲੀ ਮੰਦਰ ਦੇ ਨੇੜੇ ਭੀਮਗੋੜਾ ਵਿੱਚ ਰੇਲਵੇ ਟਰੈਕ ‘ਤੇ ਡਿੱਗ ਗਏ, ਜਿਸ ਨਾਲ ਹਰਿਦੁਆਰ-ਦੇਹਰਾਦੂਨ ਰਿਸ਼ੀਕੇਸ਼ ਰੇਲਵੇ ਮਾਰਗ ਬੰਦ ਹੋ ਗਿਆ।
ਉਨ੍ਹਾਂ ਕਿਹਾ ਕਿ ਭੀਮਗੋੜਾ ਰੇਲਵੇ ਸੁਰੰਗ ਦੇ ਨੇੜੇ ਰੇਲਵੇ ਟਰੈਕ ਉਤੇ ਡਿੱਗੇ ਮਲਬੇ ਕਾਰਨ ‘ਵੰਦੇ ਭਾਰਤ ਐਕਸਪ੍ਰੈਸ’ ਰੇਲ ਗੱਡੀ ਸਮੇਤ ਇੱਕ ਦਰਜਨ ਤੋਂ ਵੱਧ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ।



