ਸ਼ੁੱਕਰਵਾਰ, ਮਾਰਚ 6, 2026
11:59 ਪੂਃ ਦੁਃ
Google search engine
HomeUncategorized @paਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੀ ਮੀਟਿੰਗ ਹੋਈ

ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੀ ਮੀਟਿੰਗ ਹੋਈ

– ਪੰਜਾਬ ਵਿੱਚ ਵਪਾਰ ਨੂੰ ਅੱਗੇ ਵਧਾਉਣ ਲਈ ਸ੍ਰੀ ਸਿਸੋਦੀਆ ਵੱਲੋਂ ਦਿੱਤੇ ਸੁਝਾਵਾਂ ਨੂੰ ਲਾਗੂ ਕਰਨ ਲਈ ਯਤਨ ਕੀਤੇ ਜਾਣਗੇ : ਰਣਜੀਤਪਾਲ ਸਿੰਘ

ਚੰਡੀਗੜ੍ਹ,9 ਅਕਤੂਬਰ
ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੀ ਇੱਕ ਮੀਟਿੰਗ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਵੱਲੋਂ ਕੀਤੀ ਗਈ ਜਿਸ ਵਿੱਚ ਸੂਬੇ ਭਰ ਵਿੱਚ ਟਰੇਡ ਵਿੰਗ ਸੰਗਠਨ ਨੂੰ ਮਜ਼ਬੂਤ ਕਰਨ ਲਈ ਚਰਚਾ ਕੀਤੀ ਗਈ।
ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਟਰੇਡ ਵਿੰਗ ਦੇ ਸੂਬਾ ਸਕੱਤਰ ਅਤੇ ਸਟੇਟ ਦੇ ਬੁਲਾਰੇ ਰਣਜੀਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਵਪਾਰ ਨੂੰ ਅੱਗੇ ਵਧਾਉਣ ਲਈ ਸ੍ਰੀ ਸਿਸੋਦੀਆ ਵੱਲੋਂ ਦਿੱਤੇ ਸੁਝਾਵਾਂ ਨੂੰ ਲਾਗੂ ਕਰਨ ਲਈ ਯਤਨ ਕੀਤੇ ਜਾਣਗੇ। ਪਾਰਟੀ ਦੀ ਸੋਚ ਹੈ ਕਿ ਜੇਕਰ ਇੱਥੇ ਵਪਾਰ ਵਧੇਗਾ ਤਾਂ ਨੌਜਵਾਨ ਪੀੜ੍ਹੀ ਨੂੰ ਵੀ ਰੋਜ਼ਗਾਰ ਦੇ ਅਵਸਰ ਪ੍ਰਾਪਤ ਹੋਣਗੇ।

“ਆਪ” ਆਗੂ ਰਣਜੀਤਪਾਲ ਸਿੰਘ ਨੇ ਕਿਹਾ ਕਿ ਜੇਕਰ ਵਪਾਰੀ ਵਰਗ ਖੁਸ਼ ਹੋਵੇਗਾ ਤਾਂ ਹੀ ਸਾਡਾ ਪੰਜਾਬ ਤਰੱਕੀ ਦੀ ਰਾਹ ਉਤੇ ਚੱਲ ਸਕੇਗਾ। ਨੌਜਵਾਨ ਵਰਗ ਰੋਜ਼ਗਾਰ ਲੱਭਣ ਦੀ ਥਾਂ ਰੋਜ਼ਗਾਰਦਾਤਾ ਬਣ ਸਕੇਗਾ। ਭਗਵੰਤ ਮਾਨ ਸਰਕਾਰ ਇਸ ਲੀਹ ਉਤੇ ਹੀ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਦੇ ਹੁਕਮਾਂ ਮੁਤਾਬਕ ਟਰੇਡ ਵਿੰਗ ਪੂਰੀ ਮਿਹਨਤ ਨਾਲ ਕੰਮ ਕਰੇਗਾ ਜਿਸ ਦੇ ਤਹਿਤ ਵਪਾਰੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਾਣਗੀਆਂ ਤਾਂ ਜੋ ਉਨ੍ਹਾਂ ਸਮੱਸਿਆਵਾਂ ਦੇ ਹੱਲ ਕਰਕੇ ਵਪਾਰੀ ਵਰਗ ਨੂੰ ਕੰਮ ਕਰਨ ਲਈ ਸੁਖਾਵਾਂ ਮਾਹੌਲ ਦਿੱਤਾ ਜਾ ਸਕੇ।

RELATED ARTICLES
- Advertisment -
Google search engine

Most Popular