ਸ਼ੁੱਕਰਵਾਰ, ਮਾਰਚ 6, 2026
1:46 ਬਾਃ ਦੁਃ
Google search engine
HomeUncategorized @paਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵੱਲੋਂ ਐੱਸ ਸੀ ਐੱਲ, ਮੋਹਾਲੀ ਦਾ...

ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਵੱਲੋਂ ਐੱਸ ਸੀ ਐੱਲ, ਮੋਹਾਲੀ ਦਾ ਦੌਰਾ

ਭਵਿੱਖੀ ਵਿਸਥਾਰ ਅਤੇ ਆਧੁਨਿਕੀਕਰਨ ਯੋਜਨਾਵਾਂ ਦੀ ਸਮੀਖਿਆ ਕੀਤੀ

ਮੋਹਾਲੀ, 29 ਦਸੰਬਰ:

ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਅੱਜ ਸੈਮੀਕੰਡਕਟਰ ਲੈਬੋਰਟਰੀ (ਐੱਸਸੀਐੱਲ), ਮੋਹਾਲੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਡਾਇਰੈਕਟਰ ਜਨਰਲ ਸ਼੍ਰੀ ਕਮਲਜੀਤ ਸਿੰਘ ਨਾਲ ਸੰਸਥਾ ਦੀਆਂ ਭਵਿੱਖੀ ਰਣਨੀਤੀਆਂ, ਵਿਸਥਾਰ ਯੋਜਨਾਵਾਂ ਅਤੇ ਜਾਰੀ ਆਧੁਨਿਕੀਕਰਨ ਪ੍ਰਕਿਰਿਆ ਬਾਰੇ ਵਿਸਥਾਰਪੂਰਕ ਵਿਚਾਰ-ਵਟਾਂਦਰਾ ਕੀਤਾ।

ਇਸ ਮੌਕੇ ਐਮ ਪੀ ਕੰਗ ਨੇ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤੱਕਨਾਲੋਜੀ ਮੰਤਰਾਲੇ ਵੱਲੋਂ ਐੱਸਸੀਐੱਲ ਲਈ 4,500 ਕਰੋੜ ਰੁਪਏ ਦੀ ਅਪਗ੍ਰੇਡੇਸ਼ਨ ਅਤੇ ਆਧੁਨਿਕੀਕਰਨ ਨੀਤੀ ’ਤੇ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਨੇ ਸੰਸਥਾ ਵਿੱਚ ਅਪਣਾਈ ਗਈ ਸਮੂਹ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਨੀਤੀ ਦੀ ਲਾਗੂ ਕਰਨ ਸੰਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ।

ਐੱਸਸੀਐੱਲ ਪ੍ਰਬੰਧਨ ਵੱਲੋਂ ਸ਼੍ਰੀ ਕੰਗ ਨੂੰ ਦੱਸਿਆ ਗਿਆ ਕਿ ਸਾਲ 1976 ਵਿੱਚ ਪੰਜਾਬ ਸਰਕਾਰ ਵੱਲੋਂ 101 ਰੁਪਾਏ ਦੀ ਟੋਕਨ ਰਕਮ ’ਤੇ 51 ਏਕੜ ਜ਼ਮੀਨ ਐੱਸਸੀਐੱਲ ਨੂੰ ਅਲਾਟ ਕੀਤੀ ਗਈ ਸੀ, ਜਿਸ ਨਾਲ ਇਸ ਵੱਕਾਰੀ ਰਾਸ਼ਟਰੀ ਸੰਸਥਾ ਦੀ ਸਥਾਪਨਾ ਅਤੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਗਈ।
ਪ੍ਰਬੰਧਨ ਨੇ ਅੱਗੇ ਦੱਸਿਆ ਕਿ ਆਧੁਨਿਕੀਕਰਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਲਗਭਗ 4,000 ਕਰੋੜ ਰੁਪਏ ਦੇ ਪਰਚੇਜ਼ ਆਰਡਰ ਜਾਰੀ ਕਰਨ ਦੇ ਅੰਤਿਮ ਪੜਾਅ ਵਿੱਚ ਹਨ। ਇਸ ਨਾਲ ਐੱਸਸੀਐੱਲ ਹੁਣ ਰਣਨੀਤਿਕ ਖੇਤਰਾਂ ਤੋਂ ਇਲਾਵਾ ਰਿਸਰਚ ਅਤੇ ਵਿਕਾਸ, ਸਕਿੱਲ ਡਿਵੈਲਪਮੈਂਟ ਅਤੇ ਸੀਮਿਤ ਵਪਾਰਕ ਗਤੀਵਿਧੀਆਂ ਵੀ ਸੰਭਾਲੇਗੀ, ਜਿਸ ਨਾਲ ਭਾਰਤ ਦੇ ਸੈਮੀਕੰਡਕਟਰ ਇਕੋਸਿਸਟਮ ਨੂੰ ਹੋਰ ਮਜ਼ਬੂਤੀ ਮਿਲੇਗੀ।

ਪੰਜਾਬ ਸਰਕਾਰ ਦੇ ਇਤਿਹਾਸਕ ਸਹਿਯੋਗ ਨੂੰ ਯਾਦ ਕਰਦੇ ਹੋਏ, ਡਾਇਰੈਕਟਰ ਜਨਰਲ ਨੇ ਕਿਹਾ ਕਿ ਜਿਵੇਂ ਪਹਿਲਾਂ ਰਾਜ ਸਰਕਾਰ ਵੱਲੋਂ ਟੋਕਨ ਮੁੱਲ ’ਤੇ ਜ਼ਮੀਨ ਉਪਲਬਧ ਕਰਵਾ ਕੇ ਐੱਸਸੀਐੱਲ ਦੇ ਵਿਕਾਸ ਵਿੱਚ ਸਹਿਯੋਗ ਦਿੱਤਾ ਗਿਆ ਸੀ, ਓਸੇ ਤਰ੍ਹਾਂ ਭਵਿੱਖੀ ਵਿਸਥਾਰ ਲਈ ਪੁਰਾਣੀ ਟੈਲੀਫੋਨ ਕੇਬਲ ਕੰਪਨੀ ਨਾਲ ਸੰਬੰਧਿਤ ਹੋਰ ਜ਼ਮੀਨ ਉਪਲਬਧ ਕਰਵਾਏ ਜਾਣ ਦੀ ਉਮੀਦ ਹੈ।

ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ, ਐਮਪੀ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਉਹ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨੀਕ ਮੰਤਰਾਲੇ ਨਾਲ ਐੱਸਸੀਐੱਲ ਦੇ ਭਵਿੱਖੀ ਵਿਸਥਾਰ ਸੰਬੰਧੀ ਮਾਮਲਾ ਉਠਾਉਣਗੇ ਅਤੇ ਇਸ ਮੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਤੱਕ ਵੀ ਪਹੁੰਚਾਇਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਐੱਸਸੀਐੱਲ ਵਰਗੀਆਂ ਰਾਸ਼ਟਰੀ ਮਹੱਤਤਾ ਵਾਲੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਦੇਸ਼ ਦੀ ਟੈਕਨੋਲੋਜੀਕਲ ਆਤਮਨਿਰਭਰਤਾ, ਨਵੀਨਤਾ ਅਤੇ ਹੁਨਰ ਵਿਕਾਸ ਲਈ ਬਹੁਤ ਜ਼ਰੂਰੀ ਹੈ।

RELATED ARTICLES
- Advertisment -
Google search engine

Most Popular