ਸ਼ਨੀਵਾਰ, ਮਾਰਚ 7, 2026
2:23 ਪੂਃ ਦੁਃ
Google search engine
HomeUncategorized @paਸਾਰੰਗਪੁਰ ਬੋਟੈਨੀਕਲ ਗਾਰਡਨ ਵਿਖੇ ਮਨੁੱਖੀ-ਵਣਜੀਵ ਟਕਰਾਅ 'ਤੇ ਯੂਟੀ-ਪੱਧਰੀ ਵਰਕਸ਼ਾਪ ਆਯੋਜਿਤ

ਸਾਰੰਗਪੁਰ ਬੋਟੈਨੀਕਲ ਗਾਰਡਨ ਵਿਖੇ ਮਨੁੱਖੀ-ਵਣਜੀਵ ਟਕਰਾਅ ‘ਤੇ ਯੂਟੀ-ਪੱਧਰੀ ਵਰਕਸ਼ਾਪ ਆਯੋਜਿਤ

• ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਨਿਰਦੇਸ਼ਾਂ ਦੇ ਅਨੁਪਾਲਨ ਵਿੱਚ ਵਰਕਸ਼ਾਪ ਆਯੋਜਿਤ ਕੀਤੀ ਗਈ

• ਮੇਅਰ ਹਰਪ੍ਰੀਤ ਕੌਰ ਬਬਲਾ ਨੇ ਤਾਲਮੇਲ, ਮਨੁੱਖੀ ਅਤੇ ਵਿਗਿਆਨਿਕ ਸਮਾਧਾਨ ‘ਤੇ ਬਲ ਦਿੱਤਾ

• ਮੁੱਖ ਵਣਜੀਵ ਵਾਰਡਨ ਨੇ ਵਣਾਂ ਦੇ ਰਕਬੇ ਵਿੱਚ ਵਾਧੇ ਅਤੇ ਇੱਕ ਦਹਾਕੇ ਵਿੱਚ 15,000 ਵਣਜੀਵ ਰੈਸਕਿਊ ਦਾ ਉਲੇਖ ਕੀਤਾ

• ਚੰਡੀਗੜ੍ਹ ਵਿੱਚ ਸ਼ਹਿਰੀ ਵਿਕਾਸ ਨੂੰ ਸੰਭਾਲ਼ ਦੇ ਸੰਤੁਲਨ ‘ਤੇ ਵਿਸ਼ੇਸ਼ ਜ਼ੋਰ

• ਜਨ ਪ੍ਰਤੀਨਿਧੀਆਂ, ਮਾਹਰਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਨੇ ਸ਼ਮਨ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ

• ਪ੍ਰਮੁੱਖ ਨਿਸ਼ਕਰਸ਼ਾਂ ਵਿੱਚ ਹੌਟਸਪੌਟ ਦੀ ਪਹਿਚਾਣ, ਸਮਰੱਥਾ ਨਿਰਮਾਣ ਅਤੇ ਆਵਾਸ ਸੁਧਾਰ ਸ਼ਾਮਲ

ਚੰਡੀਗੜ੍ਹ, 12 ਜਨਵਰੀ, 2026:

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEF&CC) ਦੇ ਨਿਰਦੇਸ਼ਾਂ ਦੇ ਅਨੁਪਾਲਨ ਵਿੱਚ, ਚੰਡੀਗੜ੍ਹ ਪ੍ਰਸ਼ਾਸਨ, ਵਣ ਅਤੇ ਵਣਜੀਵ ਵਿਭਾਗ ਨੇ ਅੱਜ ਸਾਰੰਗਪੁਰ ਦੇ ਬੋਟੈਨੀਕਲ ਗਾਰਡਨ ਵਿਖੇ ਮਨੁੱਖ-ਵਣਜੀਵ ਟਕਰਾਅ ‘ਤੇ ਇੱਕ ਯੂਟੀ-ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ।

ਇਹ ਵਰਕਸ਼ਾਪ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਸੰਸਦੀ ਸਲਾਹਕਾਰ ਕਮੇਟੀ ਦੀ 18 ਦਸੰਬਰ 2025 ਨੂੰ ਮਾਣਯੋਗ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਦੀ ਪ੍ਰਧਾਨਗੀ ਵਿੱਚ ਆਯੋਜਿਤ ਮੀਟਿੰਗ ਵਿੱਚ ਲਏ ਗਏ ਨਿਰਣੇ ਦੇ ਅਨੁਸਰਣ ਵਿੱਚ ਆਯੋਜਿਤ ਕੀਤੀ ਗਈ। ਕਮੇਟੀ ਨੇ ਇਹ ਨਿਰਣਾ ਲਿਆ ਸੀ ਕਿ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਾਰੇ ਹਿਤਧਾਰਕਾਂ ਅਤੇ ਜਨ ਪ੍ਰਤੀਨਿਧੀਆਂ ਦੀ ਸਰਗਰਮ ਭਾਗੀਦਾਰੀ ਨਾਲ ਮਨੁੱਖ-ਵਣਜੀਵ ਟਕਰਾਅ ‘ਤੇ ਵਰਕਸ਼ਾਪਾਂ ਕੀਤੀਆਂ ਜਾਣ।

ਮਾਣਯੋਗ ਸਾਂਸਦ, ਚੰਡੀਗੜ੍ਹ, ਸ਼੍ਰੀ ਮਨੀਸ਼ ਤਿਵਾਰੀ, ਹਾਲਾਂਕਿ ਵਰਕਸ਼ਾਪ ਵਿੱਚ ਸ਼ਾਮਲ ਨਹੀਂ ਹੋ ਸਕੇ, ਫਿਲ ਵੀ ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਇਸ ਗੱਲ ‘ਤੇ ਬਲ ਦਿੱਤਾ ਕਿ ਸ਼ਮਨ ਰਣਨੀਤੀਆਂ ਸਥਾਨਕ ਪਰਿਸਥਿਤੀਆਂ ਅਤੇ ਸਥਲ-ਵਿਸ਼ਿਸ਼ਿਟ ਜ਼ਰੂਰਤਾਂ ਦੇ ਅਨੁਰੂਪ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਦੀਰਘਕਾਲੀ ਸਮਾਧਾਨ ਦੇ ਲਈ ਆਵਾਸ ਸੁਧਾਰ ਅਤੇ ਸਾਰੇ ਹਿਤਧਾਰਕਾਂ ਦੀ ਸਰਗਰਮ ਭਾਗੀਦਾਰੀ ਨੂੰ ਮਹੱਤਵਪੂਰਨ ਦੱਸਿਆ।

ਚੰਡੀਗੜ੍ਹ ਦੇ ਮਾਣਯੋਗ ਮੇਅਰ, ਸ਼੍ਰੀਮਤੀ ਹਰਪ੍ਰੀਤ ਕੌਰ ਬਬਲਾ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਮਨੁੱਖ-ਵਣਜੀਵ ਟਕਰਾਅ ਇੱਕ ਗੰਭੀਰ ਸਮਾਜਿਕ, ਆਰਥਿਕ ਅਤੇ ਪ੍ਰਸ਼ਾਸਨਿਕ ਚੁਣੌਤੀ ਦੇ ਰੂਪ ਵਿੱਚ ਉੱਭਰ ਰਿਹਾ ਹੈ, ਵਿਸ਼ੇਸ਼ ਕਰਕੇ ਚੰਡੀਗੜ੍ਹ ਜਿਹੇ ਯੋਜਨਾਬੱਧ ਸ਼ਹਿਰ ਲਈ, ਜੋ ਸੁਖਨਾ ਵਾਇਲਡਲਾਇਫ ਸੈਂਕਚੁਰੀ ਅਤੇ ਸ਼ਿਵਾਲਿਕ ਦੀਆਂ ਤਲਹਟੀਆਂ ਜਿਹੇ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਖੇਤਰਾਂ ਨਾਲ ਘਿਰਿਆ ਹੋਇਆ ਹੈ। ਸ਼ਹਿਰ ਦੇ ਬਾਹਰਵਾਰ ਬਾਂਦਰਾਂ, ਮੋਰ, ਨੀਲਗਊਆਂ ਅਤੇ ਕਦੇ-ਕਦੇ ਤੇਂਦੁਏ ਦੀ ਆਵਾਜਾਈ ਨਾਲ ਜੁੜੀਆਂ ਘਟਨਾਵਾਂ ਦਾ ਉਲੇਖ ਕਰਦੇ ਹੋਏ ਉਨ੍ਹਾਂ ਨੇ ਨਗਰ ਨਿਗਮ, ਵਣ ਅਤੇ ਵਣਜੀਵ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ, ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਦਰਮਿਆਨ ਨਿਕਟ ਤਾਲਮੇਲ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਠੋਸ ਰਹਿੰਦ-ਖੂੰਹਦ ਪ੍ਰਬੰਧਨ, ਨਿਯੰਤ੍ਰਿਤ ਸ਼ਹਿਰੀ ਵਿਕਾਸ, ਸ਼ੁਰੂਆਤੀ ਚੇਤਾਵਨੀ ਅਤੇ ਤੁਰੰਤ ਪ੍ਰਤੀਕਿਰਿਆ ਪ੍ਰਣਾਲੀ, ਜਨ-ਜਾਗਰੂਕਤਾ ਅਤੇ ਸਮੁਦਾਇ-ਅਧਾਰਿਤ, ਮਨੁੱਖੀ ਅਤੇ ਵਿਗਿਆਨਿਕ ਸਮਾਧਾਨਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਮੇਅਰ ਨੇ ਵਰਕਸ਼ਾਪ ਦੇ ਆਯੋਜਨ ਲਈ ਵਣ ਅਤੇ ਵਣਜੀਵ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਚੰਡੀਗੜ੍ਹ ਵਿਕਾਸ ਅਤੇ ਸੰਭਾਲ਼ ਨੂੰ ਨਾਲ ਲੈ ਕੇ ਚਲਣ ਵਾਲਾ ਇੱਕ ਆਦਰਸ਼ ਸ਼ਹਿਰ ਬਣ ਸਕਦਾ ਹੈ।

ਮੁੱਖ ਭਾਸ਼ਣ ਦਿੰਦੇ ਹੋਏ, ਸ਼੍ਰੀ ਸੌਰਭ ਕੁਮਾਰ, ਮੁੱਖ ਵਣ ਪਾਲ ਅਤੇ ਮੁੱਖ ਵਣਜੀਵ ਵਾਰਡਨ ਨੇ ਦੱਸਿਆ ਕਿ ਵਣ ਅਤੇ ਵਣਜੀਵ ਵਿਭਾਗ ਵਣ ਪਰਿਦ੍ਰਿਸ਼ਾਂ ਅਤੇ ਵਣਜੀਵ ਆਵਾਸਾਂ ਵਿੱਚ ਗੁਣਾਤਮਕ ਅਤੇ ਮਾਤਰਾਤਮਕ ਸੁਧਾਰ ਦੇ ਲਈ ਨਿਰੰਤਰ ਪ੍ਰਯਾਸ ਕਰ ਰਿਹਾ ਹੈ। ਉਨ੍ਹਾਂ ਨੇ ਇੰਡੀਆ ਸਟੇਟ ਆਵ੍ ਫਾਰੈਸਟ ਰਿਪੋਰਟ ਦਾ ਹਵਾਲਾ ਦਿੱਤਾ, ਜੋ ਚੰਡੀਗੜ੍ਹ ਵਿੱਚ ਵਣ ਅਤੇ ਰੁੱਖਾਂ ਦੇ ਰਕਬੇ ਵਿੱਚ ਵਾਧਾ ਦਰਸਾਉਂਦੀ ਹੈ। ਵਿਕਾਸ ਅਤੇ ਸੰਭਾਲ਼ ਵਿਚਕਾਰ ਸੰਤੁਲਨ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਨਸੰਖਿਆ ਵਾਧਾ, ਭੂਮੀ ਉਪਯੋਗ ਦੇ ਪੈਟਰਨਾਂ ਵਿੱਚ ਪਰਿਵਰਤਨ ਅਤੇ ਵਣਜੀਵ ਆਵਾਸਾਂ ਦਾ ਵਿਖੰਡਨ ਸੰਘਰਸ਼ ਦੇ ਮੂਲ ਕਾਰਨ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਦਸ ਸਾਲਾਂ ਵਿੱਚ ਚੰਡੀਗੜ੍ਹ ਵਿੱਚ 15,000 ਤੋਂ ਅਧਿਕ ਵਣਜੀਵ ਬਚਾਅ (ਰੈਸਕਿਊ) ਕਾਰਜ ਸੰਚਾਲਿਤ ਕੀਤੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਯੂਟੀ ਦੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਵਿੱਚ ਇੱਕ ਮੁਆਵਜ਼ਾ ਕਮੇਟੀ ਮਨੁੱਖ-ਵਣਜੀਵ ਟਕਰਾਅ ਦੇ ਪੀੜਿਤਾਂ ਨੂੰ ਮੁਆਵਜ਼ਾ ਪ੍ਰਦਾਨ ਕਰਨ ਹਿਤ ਕਾਰਜਰਤ ਹੈ। ਵਿਭਾਗ ਦੁਆਰਾ ਸਮਰੱਥਾ ਨਿਰਮਾਣ, ਵਣਜੀਵ ਬਚਾਅ ਅਤੇ ਪੁਨਰਵਾਸ ਕੇਂਦਰ ਦੀ ਸਥਾਪਨਾ, ਟਕਰਾਅ ਦੇ ਹੌਟਸਪੌਟਸ ਦੀ ਪਹਿਚਾਣ, ਪ੍ਰਤੀਕਿਰਿਆ ਸਮੇਂ ਵਿੱਚ ਕਮੀ, ਸ਼ੁਰੂਆਤੀ ਚੇਤਾਵਨੀ ਪ੍ਰਣਾਲੀ, ਸਮੁਦਾਇਕ ਜਾਗਰੂਕਤਾ ਅਤੇ ਸਾਂਝੀ ਜ਼ਿੰਮੇਵਾਰੀ ਜਿਹੇ ਪ੍ਰਯਾਸ ਕੀਤੇ ਜਾ ਰਹੇ ਹਨ।

ਸ਼੍ਰੀ ਅਮਿਤ ਕੁਮਾਰ, ਕਮਿਸ਼ਨਰ, ਨਗਰ ਨਿਗਮ ਚੰਡੀਗੜ੍ਹ, ਨੇ ਕਿਹਾ ਕਿ ਚੰਡੀਗੜ੍ਹ ਜਿਹੇ ਸ਼ਹਿਰ ਦਾ ਵਿਕਾਸ ਸੰਭਾਲ਼ ਦੇ ਨਾਲ-ਨਾਲ ਚ
ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਮਨੁੱਖ-ਵਣਜੀਵ ਸਹਿ-ਅਸਤਿਤਵ, ਪ੍ਰਕ੍ਰਿਤੀ ਵਿੱਚ ਸੰਤੁਲਨ, ਫੂਡ ਚੇਨ ਦੀ ਸੁਰੱਖਿਆ ਅਤੇ ਟਿਕਾਊ ਵਿਕਾਸ ਦੇ ਮਹੱਤਵ ‘ਤੇ ਬਲ ਦਿੱਤਾ।

ਕੌਂਸਲਰ ਸ਼੍ਰੀ ਸਤਿੰਦਰ ਸਿੰਘ ਸਿੱਧੂ ਅਤੇ ਸ਼੍ਰੀ ਗੁਰਜੀਤ ਸੰਧੂ ਨੇ ਪਟਿਆਲਾ ਕੀ ਰਾਓ ਚੋਅ ਅਤੇ ਆਸਪਾਸ ਦੇ ਖੇਤਰਾਂ ਦੀ ਉਚਿਤ ਹੱਦਬੰਦੀ, ਅਤੇ ਦੀਰਘਕਾਲੀ ਈਕੋਸਿਸਟਮ ਸੰਭਾਲ਼ ਸੁਨਿਸ਼ਚਿਤ ਕਰਨ ਲਈ ਰਿਜ਼ਰਵ ਵਣਾਂ ਅਤੇ ਈਕੋ-ਸੈਂਸਿਟਿਵ ਜ਼ੋਨਸ ਦੇ ਵਿਕਾਸ ਦਾ ਸੁਝਾਅ ਦਿੱਤਾ।

ਛੱਤਬੀੜ ਚਿੜੀਆਘਰ ਦੇ ਮਾਹਰ ਸ਼੍ਰੀ ਹਰਪਾਲ ਸਿੰਘ ਨੇ ਸ਼ਹਿਰੀ ਖੇਤਰਾਂ ਵਿੱਚ ਬਾਂਦਰ ਸਮੱਸਿਆ ਅਤੇ ਸੱਪ ਦਿਖਣ ਦੀਆਂ ਘਟਨਾਵਾਂ ਦੇ ਪ੍ਰਬੰਧਨ ਹਿਤ ਵਿਵਹਾਰਿਕ ਸ਼ਮਨ ਉਪਾਅ ਅਤੇ ਸਮਾਧਾਨ ਸਾਂਝੇ ਕੀਤੇ।

ਵਰਕਸ਼ਾਪ ਦੇ ਪ੍ਰਮੁੱਖ ਨਿਸ਼ਕਰਸ਼ਾਂ ਵਿੱਚ ਮਨੁੱਖ-ਵਣਜੀਵ ਟਕਰਾਅ ਦੇ ਹੌਟਸਪੌਟਸ ਦੀ ਪਹਿਚਾਣ, ਮਨੁੱਖੀ ਵਿਵਹਾਰ ਬਾਰੇ ਉਚਿਤ ਜਾਗਰੂਕਤਾ, ਵਣ ਖੇਤਰ ਦੇ ਫ੍ਰੰਟਲਾਇਨ ਸਟਾਫ਼ ਅਤੇ ਸਬੰਧਿਤ ਵਿਭਾਗਾਂ ਦਾ ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ, ਵਣਜੀਵ ਬਚਾਅ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਣ, ਭੋਜਨ ਅਤੇ ਜਲ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਹਿਤ ਵਣਜੀਵ ਆਵਾਸਾਂ ਵਿੱਚ ਸੁਧਾਰ ਅਤੇ ਟਕਰਾਅ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਅੰਤਰ-ਵਿਭਾਗੀ ਟੀਮ ਦਾ ਗਠਨ ਸ਼ਾਮਲ ਰਿਹਾ।

ਵਰਕਸ਼ਾਪ ਵਿੱਚ ਸ਼੍ਰੀ ਅਨੂਪ ਕੁਮਾਰ ਸੋਨੀ, ਸੀਐੱਫ (ਮੁੱਖ ਵਣਪਾਲ) ਚੰਡੀਗੜ੍ਹ; ਸ਼੍ਰੀ ਨਵਨੀਤ ਸ੍ਰੀਵਾਸਤਵ, ਡੀਸੀਐੱਫ (ਡਿਪਟੀ ਮੁੱਖ ਵਣਪਾਲ) ਚੰਡੀਗੜ੍ਹ; ਸ਼੍ਰੀ ਨਵੀਨ ਰੱਤੂ, ਐੱਸਡੀਐੱਮ, ਮਾਲੀਆ, ਪੁਲਿਸ, ਨਗਰ ਨਿਗਮ, ਪਸ਼ੂਪਾਲਣ, ਵਣ ਅਤੇ ਵਣਜੀਵ ਵਿਭਾਗਾਂ ਦੇ ਅਧਿਕਾਰੀਆਂ, ਐਜੂਕਟਰਾਂ, ਖੋਜਕਰਤਾਵਾਂ, ਯੁਵਸੱਤਾ, ਯੂਥ ਇਨੋਵੇਟਿਵ ਸੋਸਾਇਟੀ, ਗਲੋਬਲ ਯੂਥ ਫੈਡਰੇਸ਼ਨ ਇੰਡੀਆ, ਇਨਵਾਇਰਨਮੈਂਟ ਸੋਸਾਇਟੀ ਆਵ੍ ਇੰਡੀਆ (ਸ਼੍ਰੀ ਐੱਨ.ਕੇ. ਝਿੰਗਨ ਦੀ ਅਗਵਾਈ ਵਿੱਚ) ਸਹਿਤ ਪ੍ਰਮੁੱਖ ਗ਼ੈਰ-ਸਰਕਾਰੀ ਸੰਗਠਨਾਂ, ਕੌਂਸਲਰਾਂ, ਰੈਜ਼ੀਡੈਂਟ ਵੈੱਲਫੇਅਰ ਆਰਗੇਨਾਇਜ਼ੇਸ਼ਨਸ, ਤਿਤਲੀ ਮਾਹਰਾਂ ਅਤੇ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

ਵਰਕਸ਼ਾਪ ਦਾ ਸਮਾਪਨ ਚੰਡੀਗੜ੍ਹ ਵਿੱਚ ਮਨੁੱਖਾਂ ਅਤੇ ਵਣਜੀਵਾਂ ਦੇ ਦਰਮਿਆਨ ਤਾਲਮੇਲ ਨੂੰ ਮਜ਼ਬੂਤ ​​ਕਰਨ, ਵਿਗਿਆਨ-ਅਧਾਰਿਤ ਅਤੇ ਸਮੁਦਾਇਕ-ਅਧਾਰਿਤ ਪਹੁੰਚ ਅਪਣਾਉਣ ਅਤੇ ਟਿਕਾਊ ਸਹਿ-ਅਸਤਿਤਵ ਲਈ ਕੰਮ ਕਰਨ ਦੇ ਸਮੂਹਿਕ ਸੰਕਲਪ ਨਾਲ ਹੋਇਆ।

RELATED ARTICLES
- Advertisment -
Google search engine

Most Popular