ਸ਼ੁੱਕਰਵਾਰ, ਮਾਰਚ 6, 2026
6:52 ਪੂਃ ਦੁਃ
Google search engine
HomeUncategorized @pa‘ਦ ਲੀਜੈਂਡ ਆਫ 1972: ਲਾਈਫ, ਹਾਕੀ ਐਂਡ ਬਿਓਂਡ’ ਪੁਸਤਕ ਲੋਕ ਅਰਪਣ

‘ਦ ਲੀਜੈਂਡ ਆਫ 1972: ਲਾਈਫ, ਹਾਕੀ ਐਂਡ ਬਿਓਂਡ’ ਪੁਸਤਕ ਲੋਕ ਅਰਪਣ

ਚੰਡੀਗੜ੍ਹ, 23 ਫਰਵਰੀ

ਸਿੱਖਲੈਂਸ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਮਹਾਨ ਓਲੰਪਿਕ ਫੀਲਡ ਹਾਕੀ ਖਿਡਾਰੀ ਕੁਲਦੀਪ ਸਿੰਘ ਭੋਗਲ “ਦੀਪੀ” ਦੀ ਆਤਮ ਕਥਾ ਬਾਰੇ ਪੁਸਤਕ ‘ਦ ਲੀਜੈਂਡ ਆਫ 1972: ਲਾਈਫ, ਹਾਕੀ ਐਂਡ ਬਿਓਂਡ’ ਅੱਜ ਇੱਥੇ ਚੰਡੀਗੜ੍ਹ ਵਿਖੇ ਰਿਲੀਜ਼ ਕੀਤੀ ਗਈ।
ਸਿਖਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਲਦੀਪ ਸਿੰਘ ਭੋਗਲ 28 ਫ਼ਰਵਰੀ ਨੂੰ ਟੈਗੋਰ ਥਿਏਟਰ ਵਿੱਚ ਹੋਣ ਵਾਲੇ ਸਿਖਲੈਂਸ: ਸਿੱਖ ਆਰਟਸ ਐਂਡ ਫਿਲਮ ਫੈਸਟੀਵਲ ਦੇ ਭਾਰਤ ਵਿੱਚ 7ਵੇਂ ਸੰਸਕਰਣ ਦੀ ਸ਼ੋਭਾ ਵਧਾਉਣਗੇ।

ਅੱਜ ਖੇਡ ਜਗਤ ਦੀ ਇੱਕ ਇਤਿਹਾਸਕ ਸ਼ਖਸੀਅਤ ਕੁਲਦੀਪ ਸਿੰਘ ਭੋਗਲ ‘ਦੀਪੀ’ ਨੇ ਭਾਰਤ ਵਿੱਚ ਸਿਖਲੈਂਸ ਦੇ ਸਰਪ੍ਰਸਤਾਂ ਅਤੇ ਮੀਡੀਆ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਪ੍ਰੇਰਣਾਦਾਇਕ ਜੀਵਨ ਸਫ਼ਰ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ ਜੀਵਨ ਦੀਆਂ ਪ੍ਰੇਰਕ ਕਹਾਣੀਆਂ ਅਤੇ ਨਿੱਜੀ ਅਨੁਭਵ ਸਾਂਝੇ ਕੀਤੇ ਅਤੇ ਮੌਜੂਦ ਪ੍ਰਸ਼ੰਸਕਾਂ ਲਈ ਆਪਣੀ ਨਵੀਂ ਆਤਮ ਕਥਾ ਦੀਆਂ ਖਾਸ ਕਾਪੀਆਂ ’ਤੇ ਦਸਤਖ਼ਤ ਵੀ ਕੀਤੇ।
ਸਿਖਲੈਂਸ ਪਬਲਿਕੇਸ਼ਨ ਹੇਠ ਪ੍ਰਕਾਸ਼ਿਤ ਇਹ ਪੁਸਤਕ ਕਈ ਮਹਾਦੀਪਾਂ ਵਿੱਚ ਫੈਲੇ ਜੀਵਨ ਦਾ ਤੱਥਾਂ ਭਰਪੂਰ ਅਤੇ ਭਾਵਨਾਤਮਕ ਦਸਤਾਵੇਜ਼ ਹੈ ਜੋ ਪਾਠਕਾਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ।

ਦੱਸਣਯੋਗ ਹੈ ਕਿ ਕੁਲਦੀਪ ਸਿੰਘ ਭੋਗਲ ‘ਦੀਪੀ’ ਨੇ 1972 ਦੇ ਮਿਊਨਿਖ ਓਲੰਪਿਕ ਵਿੱਚ ਯੂਗਾਂਡਾ ਦੀ ਨੁਮਾਇੰਦਗੀ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਦਾ ਸ਼ਾਨਦਾਰ ਕਰੀਅਰ ਇਕ ਪ੍ਰਸਿੱਧ ਕੋਚ ਵਜੋਂ ਅੱਗੇ ਵਧਿਆ, ਜਿੱਥੇ ਉਹਨਾਂ ਨੇ ਅਮਰੀਕਾ ਅਤੇ ਕੈਨੇਡਾ ਦੀ ਰਾਸ਼ਟਰੀ ਹਾਕੀ ਟੀਮਾਂ ਦੇ ਨਾਲ-ਨਾਲ ਬ੍ਰਿਟਿਸ਼ ਏਅਰਵੇਜ਼ ਟੀਮ ਨੂੰ ਵੀ ਟ੍ਰੇਨਿੰਗ ਦਿੱਤੀ।
‘ਦ ਲੀਜੈਂਡ ਆਫ 1972: ਲਾਈਫ, ਹਾਕੀ ਐਂਡ ਬਿਓਂਡ’ ਪੁਸਤਕ 28 ਫਰਵਰੀ ਨੂੰ ‘ਸਿੱਖਲੈਂਸ : ਸਿੱਖ ਆਰਟਸ ਐਂਡ ਫਿਲਮ ਫੈਸਟੀਵਲ-2026 ਦੌਰਾਨ’ ਅਧਿਕਾਰਕ ਤੌਰ ’ਤੇ ਪਾਠਕਾਂ ਲਈ ਉਪਲਬਧ ਹੋਵੇਗੀ।

RELATED ARTICLES
- Advertisment -
Google search engine

Most Popular