ਸ਼ੁੱਕਰਵਾਰ, ਮਾਰਚ 6, 2026
8:45 ਪੂਃ ਦੁਃ
Google search engine
HomeUncategorized @paਕੌਂਸਲਰ ਬੁਟੇਰਲਾ ਨੇ ਪਿਤਾ ਦੀ ਯਾਦ ਵਿੱਚ ਲਗਵਾਇਆ ਖੂਨਦਾਨ ਅਤੇ ਮੁਫ਼ਤ ਚੈਕਅੱਪ...

ਕੌਂਸਲਰ ਬੁਟੇਰਲਾ ਨੇ ਪਿਤਾ ਦੀ ਯਾਦ ਵਿੱਚ ਲਗਵਾਇਆ ਖੂਨਦਾਨ ਅਤੇ ਮੁਫ਼ਤ ਚੈਕਅੱਪ ਕੈਂਪ

– ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਕੀਤਾ ਕੈਂਪ ਦਾ ਉਦਘਾਟਨ

ਚੰਡੀਗੜ੍ਹ, 3 ਮਾਰਚ
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਅਤੇ ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ ਬੁਟੇਰਲਾ ਵੱਲੋਂ ਆਪਣੇ ਪਿਤਾ ਸਵਰਗੀ ਗੁਰਨਾਮ ਸਿੰਘ ਬੁਟੇਰਲਾ ਦੀ ਮਿੱਠੀ ਯਾਦ ਵਿੱਚ 31ਵਾਂ ਵਿਸ਼ਾਲ ਖੂਨਦਾਨ ਅਤੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਸੈਕਟਰ 41-ਬੀ, ਚੰਡੀਗੜ੍ਹ ਦੇ ਕਮਿਊਨਿਟੀ ਸੈਂਟਰ ਵਿਖੇ ਲਗਵਾਇਆ ਗਿਆ।

ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਟਰਾਂਸਪੋਰਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਵੱਲੋਂ ਕੀਤਾ ਗਿਆ ਜਦਕਿ ਸੀਵਰੇਜ ਬੋਰਡ ਪੰਜਾਬ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੁਟੇਰਲਾ ਪਰਿਵਾਰ ਵੱਲੋਂ ਹਰ ਵਾਰ ਲਗਾਏ ਜਾ ਰਹੇ ਖੂਨਦਾਨ ਕੈਂਪ ਸਮੇਤ ਹੋਰ ਕੈਂਪਾਂ ਦੀ ਸ਼ਲਾਘਾ ਕੀਤੀ। ਕੈਂਪ ਲਗਾਉਣ ਅਤੇ ਪੂਰੀ ਜਿੰਮੇਵਾਰੀ ਨਾਲ ਕੈਂਪ ਨੂੰ ਸਫਲ ਬਣਾਉਣ ਵਾਲੇ ਨੌਜਵਾਨਾਂ ਦੀ ਪ੍ਰਸ਼ੰਸਾ ਵੀ ਕੀਤੀ।

ਸ੍ਰ. ਭੁੱਲਰ ਨੇ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਗਮਲਿਆਂ ਸਮੇਤ ਪੌਦੇ ਵੀ ਵੰਡੇ। ਖੁਦ ਹਰਦੀਪ ਸਿੰਘ ਬੁਟੇਰਲਾ ਨੇ ਵੀ ਖੂਨਦਾਨ ਕੀਤਾ।

ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਮਿਤ ਕੁਮਾਰ ਆਈ.ਏ.ਐੱਸ. ਨੇ ਵੀ ਪਹੁੰਚ ਕੇ ਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ।

ਗੌਰਮਿੰਟ ਮਲਟੀ-ਸਪੈਸ਼ਿਲਿਟੀ ਹਸਪਤਾਲ ਸੈਕਟਰ 16 ਤੋਂ ਪਹੁੰਚੀ ਡਾਕਟਰਾਂ ਦੀ ਟੀਮ ਨੇ ਖੂਨ ਦੇ 110 ਯੂਨਿਟ ਇਕੱਤਰ ਕੀਤੇ, ਜੀਐਮਸੀਐਚ-32 ਤੋਂ ਡਾਕਟਰਾਂ ਦੀ ਟੀਮ ਨੇ ਅੱਖਾਂ ਦੇ ਮੁਫਤ ਚੈਕਅੱਪ ਕੀਤੇ। ਕੈਂਪ ਵਿੱਚ ਆਏ ਲੋਕਾਂ ਵਿੱਚੋਂ 109 ਵਿਅਕਤੀਆਂ ਦੇ ਬਲੱਡ ਟੈਸਟ, ਸ਼ੂਗਰ ਅਤੇ ਕੋਲੈਸਟਰੋਲ ਦੇ ਚੈਕਅੱਪ ਵੀ ਮੁਫ਼ਤ ਕੀਤੇ ਗਏ। ਲੋਕਾਂ ਨੂੰ ਸਹੀ ਖਾਣ-ਪੀਣ ਦੀ ਮੁਫਤ ਸਲਾਹ ਦਿੱਤੀ ਗਈ।

ਇਸ ਦੇ ਨਾਲ ਹੀ ਪਬਲਿਕ ਵੈੱਲਫੇਅਰ ਐਸੋਸੀਏਸ਼ਨ ਸੈਕਟਰ 41, ਚੰਡੀਗੜ੍ਹ ਵੱਲੋਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਅਤੇ ਮਨੋਚਿਕਿਤਸਕ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਖੂਨਦਾਨੀਆਂ ਤੋਂ ਇਲਾਵਾ ਹੋਰਨਾਂ ਲੋਕਾਂ ਨੇ ਵੀ ਆਪਣੇ ਚੈਕਅੱਪ ਕਰਵਾਏ। ਕੈਂਪ ਵਿੱਚ ਖੂਨਦਾਨ ਕਰਨ ਵਾਲੇ ਹਰੇਕ ਖੂਨਦਾਨੀ ਨੂੰ ਸਰਟੀਫਿਕੇਟ, ਸਨਮਾਨ ਚਿੰਨ੍ਹ ਅਤੇ ਪੌਦੇ ਵੰਡ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਦੇ ਮੇਅਰ ਸੌਰਭ ਜੋਸ਼ੀ, ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਵਿਜੈਪਾਲ ਸਿੰਘ, ਕੌਂਸਲਰ ਜਸਵਿੰਦਰ ਕੌਰ, ਕੌਂਸਲਰ ਅੰਜੂ ਕਟਿਆਲ, ਕੌਂਸਲਰ ਦਮਨਪ੍ਰੀਤ ਸਿੰਘ ਬਾਦਲ ‘ਆਪ’ ਆਗੂ ਅਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚਰਨਜੀਤ ਸਿੰਘ ਵਿੱਲੀ, ਚੰਡੀਗੜ੍ਹ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਜੁਝਾਰ ਸਿੰਘ, ਡਾਇਰੈਕਟਰ ਗੁਰਪ੍ਰੀਤ ਸਿੰਘ ਬਡਹੇੜੀ, ਮਨਜੀਤ ਸਿੰਘ ਰਾਣਾ ਸਰਪੰਚ, ਤਰਲੋਚਨ ਸਿੰਘ ਬੈਦਵਾਨ, ਹਰਦੀਪ ਸਿੰਘ ਬਠਲਾਣਾ, ਸੀਨੀਅਰ ਡਿਪਟੀ ਮੇਅਰ ਜਸਮਨਪ੍ਰੀਤ ਸਿੰਘ, ਕਾਂਗਰਸੀ ਕੌਂਸਲਰ ਪ੍ਰੇਮ ਲਤਾ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਤੋਂ ਗੁਰਪ੍ਰੀਤ ਸਿੰਘ ਸੋਮਲ, ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਗੁਰਪ੍ਰੀਤ ਸਿੰਘ ਖੁੱਡਾ ਅਲੀਸ਼ੇਰ, ਮੱਖਣ ਸਿੰਘ ਮਨੀਮਾਜਰਾ, ਕ੍ਰਿਸ਼ਨਾ ਮਾਰਕੀਟ ਤੋਂ ਓਮ ਪ੍ਰਕਾਸ਼ ਕਾਕਾ, ਰਾਧੇ ਮਾਰਕੀਟ ਤੋਂ ਨਵਨੀਤ ਚਾਵਲਾ, ਹਰਮੇਸ਼ ਸਿੰਘ ਕਜਹੇੜੀ, ਗੁਰਮੇਲ ਸਿੰਘ ਸਿੱਧੂ, ਜਗਦੇਵ ਸਿੰਘ ਮਲੋਆ, ਆਦਿ ਵੀ ਹਾਜ਼ਰ ਸਨ।

ਅੰਤ ਵਿੱਚ ਸੋਸਾਇਟੀ ਫਾੱਰ ਦ ਡਿਵੈਲਪਮੈਂਟ ਐਂਡ ਮੈਂਟੀਨੈਂਸ ਆਫ ਪਾਰਕ ਨੰ.1 ਦੇ ਪ੍ਰਧਾਨ ਗੁਰਬਖਸ਼ ਸਿੰਘ ਨੇ ਸਾਰੇ ਖੂਨਦਾਨੀਆਂ ਅਤੇ ਕੈਂਪ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ।

RELATED ARTICLES
- Advertisment -
Google search engine

Most Popular