ਸ਼ੁੱਕਰਵਾਰ, ਅਪ੍ਰੈਲ 24, 2026
8:43 ਪੂਃ ਦੁਃ
Google search engine
HomePunjabi Newsਸਿਰਜਨਦੀਪ ਕੌਰ ਊਭਾ ਦਾ ਨਾਵਲ ‘ਦ ਗਰਲ ਇਨ ਦ ਕੌਫ਼ੀ ਹਾਊਸ’ ਹੋਇਆ...

ਸਿਰਜਨਦੀਪ ਕੌਰ ਊਭਾ ਦਾ ਨਾਵਲ ‘ਦ ਗਰਲ ਇਨ ਦ ਕੌਫ਼ੀ ਹਾਊਸ’ ਹੋਇਆ ਰਿਲੀਜ਼

ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਤੇ ਹੋਰਨਾਂ ਨੇ ਨਾਵਲ ਕੀਤਾ ਰਿਲੀਜ਼

ਚੰਡੀਗੜ੍ਹ, 31 ਅਗਸਤ
ਪੰਜਾਬ ਕਲਾ ਪਰਿਸ਼ਦ ਅਤੇ ਪੰਜਾਬੀ ਲੇਖਕ ਸਭਾ ਵੱਲੋਂ ਕਾਰਪੋਰੇਟ ਅਤੇ ਸਾਹਿਤ ਜਗਤ ਦੀ ਉੱਘੀ ਸਖਸ਼ੀਅਤ ਅਤੇ ਜੀ.ਐੱਫ.ਬੀ. ਗ੍ਰੇਟ ਫੂਡਜ਼ ਪ੍ਰਾਈਵੇਟ ਲਿਮਟਿਡ ਵਿਖੇ ਰਣਨੀਤੀ ਅਤੇ ਮਨੁੱਖੀ ਸਰੋਤ ਸ਼ਾਖਾ ਦੀ ਮੁਖੀ ਸਿਰਜਨਦੀਪ ਕੌਰ ਉਭਾ ਵੱਲੋਂ ਲਿਖਿਆ ਚੌਥਾ ਅਤੇ ਰਹੱਸਮਈ ਨਾਵਲ ‘ਦ ਗਰਲ ਇਨ ਦ ਕੌਫੀ ਹਾਊਸ’ ਰਿਲੀਜ਼ ਕੀਤਾ ਗਿਆ।

ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਉੱਘੇ ਲੇਖਕ ਅਤੇ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਦੱਸਿਆ ਕਿ ਅਕਾਦਮਿਕ ਜਗਤ ਦੀ ਪ੍ਰਸਿੱਧ ਸ਼ਖਸੀਅਤ ਅਤੇ ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਊਭਾ ਦੀ ਬੇਟੀ ਸਿਰਜਨਦੀਪ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਮਨੁੱਖੀ ਸਰੋਤ ਅਤੇ ਸੰਗਠਨਾਤਮਕ ਵਿਵਹਾਰ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਕੇ ਵਿਦਿਅਕ ਖੇਤਰ ਵਿੱਚ ਆਪਣੀ ਪ੍ਰਤਿਭਾ ਨੂੰ ਨਿਖਾਰਿਆ ਹੈ।

ਸਿਰਜਨਦੀਪ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਉਹ ਕਿਤਾਬ ਨੂੰ ਇੱਕ ਸਰਲ ਅਤੇ ਸਮਝਣ ਵਾਲ਼ੇ ਆਸਾਨ ਸ਼ਬਦਾਂ ਵਿੱਚ ਲਿਖਣਾ ਚਾਹੁੰਦੀ ਸੀ ਤਾਂ ਜੋ ਇਸਨੂੰ ਕੋਈ ਵੀ ਇਕੋ ਵਾਰ ਪੜ੍ਹ ਕੇ ਚੰਗੀ ਤਰ੍ਹਾਂ ਸਮਝ ਸਕੇ।

ਪਟਿਆਲਾ ਦੀ ਪ੍ਰਮੁੱਖ ਅਕਾਦਮਿਕ ਸ਼ਖ਼ਸੀਅਤ ਡਾ. ਜਸਲੀਨ ਕੌਰ, ਖ਼ਾਲਸਾ ਕਾਲਜ ਪਟਿਆਲਾ ਤੋਂ ਡਾ. ਜਸਪ੍ਰੀਤ ਕੌਰ, ਡੀ.ਆਰ. ਰਹੇਜਾ (ਸਿਰਜਨਦੀਪ ਕੌਰ ਦੇ ਸਹੁਰੇ), ਸਭਾ ਦੇ ਪ੍ਰਧਾਨ ਅਤੇ ਕਵੀ ਦੀਪਕ ਸ਼ਰਮਾ ਚਨਾਰਥਲ ਨੇ ਸਿਰਜਨਦੀਪ ਦੀ ਸਾਹਿਤਕ ਰਚਨਾ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਸਿਰਜਨਦੀਪ ਨੂੰ ਵਧਾਈ ਦਿੰਦਿਆਂ ਉਭਾ ਫੈਮਿਲੀ ਨਾਲ ਆਪਣੇ ਨਜ਼ਦੀਕੀ ਸਬੰਧਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸਿਰਜਨਦੀਪ ਨੂੰ ਸਾਹਿਤ ਲੇਖਣ ਦਾ ਗੁਣ ਯਕੀਨਨ ਵਿਰਾਸਤ ਵਿੱਚ ਮਿਲਿਆ ਹੈ ਕਿਉਂਕਿ ਸਾਹਿਤ ਨਾਲ ਉਨ੍ਹਾਂ ਦੇ ਪਰਿਵਾਰ ਦਾ ਸ਼ੁਰੂ ਤੋਂ ਹੀ ਡੂੰਘਾ ਰਿਸ਼ਤਾ ਰਿਹਾ ਹੈ।

ਇਸ ਮੌਕੇ ਸਿਰਜਨਦੀਪ ਦੇ ਪਿਤਾ ਡਾ. ਧਰਮਿੰਦਰ ਸਿੰਘ ਉਭਾ ਤੇ ਦਾਦਾ ਪ੍ਰੋ ਅੱਛਰੂ ਸਿੰਘ ਉਭਾ ਨੇ ਸਮਾਗਮ ਵਿੱਚ ਸ਼ਾਮਲ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸਭਾ ਦੇ ਸਕੱਤਰ ਭੁਪਿੰਦਰ ਮਲਿਕ ਨੇ ਬਾਖੂਬੀ ਕੀਤਾ।

RELATED ARTICLES
- Advertisment -
Google search engine

Most Popular