ਪੰਜਾਬ ਵਿੱਚ ਹੜ੍ਹ ਕੋਈ ਪਹਿਲੀ ਅਤੇ ਆਖਰੀ ਵਾਰ ਨਹੀਂ ਆਏ । ਇਹ ਸਿਲਸਿਲਾ ਸਲਾਨਾ ਹੈ ਪਰ ਕਈ ਵਾਰ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ । ਇਸ ਵਾਰ ਵੀ ਜੰਮੂ ਕਸ਼ਮੀਰ ਅਤੇ ਹਿਮਾਚਲ ਵਿੱਚ ਰਿਕਾਰਡ ਤੋੜ ਮੀਂਹ ਪੈਣ ਕਰਕੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਦੱਸਿਆ ਗਿਆ।
ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਪਰ ਫਿਰ ਕੁਝ ਸਾਵਧਾਨੀਆਂ ਸਰਕਾਰਾਂ ਨੇ ਅਤੇ ਲੋਕਾਂ ਨੇ ਆਪ ਵੀ ਲੈਣੀਆਂ ਹੁੰਦੀਆਂ । ਚਲੋ ਹੜ੍ਹ ਕਿਉਂ ਆਉਂਦੇ ? ਇਸ ਬਾਰੇ ਫਿਰ ਕਦੀ ਗੱਲ ਕਰਾਂਗੇ ਪਰ ਅੱਜ ਹੜ੍ਹਾਂ ਤੋਂ ਬਾਅਦ ਹੋਣ ਵਾਲੀਆਂ ਕੁਝ ਬਿਮਾਰੀਆਂ ਤੋਂ ਬਚਾਅ ਦੀ ਗੱਲ ਕਰਦੇ।
ਹੜ੍ਹਾਂ ਦਾ ਪਾਣੀ ਹੋਵੇ ਜਾਂ ਆਮ ਮੀਂਹ ਜਾਂ ਘਰਾਂ ਦੁਆਲੇ ਉੱਚੀਆਂ ਨੀਵੀਆਂ ਥਾਵਾਂ ਤੇ ਪਾਣੀ ਖੜ੍ਹਾ ਹੋਣਾ ਜਾਂ ਗਲੀ ਨਾਲ਼ੀਆਂ ਵਿੱਚ ਗੰਦਾ ਪਾਣੀ ਹੋਵੇ, ਉਸ ਨਾਲ ਹੇਠ ਲਿਖੀਆਂ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ——-
👉 ਟੁੱਟੀਆਂ ਉਲਟੀਆਂ—
ਟੱਟੀਆਂ ਉਲਟੀਆਂ ਆਮ ਭੋਜਨ ਨਾ ਪਚਣ ਕਰਕੇ ਜਾਂ ਹੈਜ਼ਾ ( ਜਿਸ ਵਿੱਚ ਬੁਖਾਰ, ਉਲਟੀਆਂ ਤੇ ਚੌਲਾਂ ਦੀ ਪਿੱਛ ਵਰਗੀਆਂ ਟੱਟੀਆਂ ਨਿਸ਼ਾਨੀਆਂ ਹੁੰਦੀਆਂ) ਜਾਂ ਡਾਈਸੈਨਟਰੀ ( ਜਿਸ ਵਿੱਚ ਟੱਟੀਆਂ ਨਾਲ ਖੂਨ ਆਉਣਾ , ਬੁਖਾਰ, ਉਲਟੀਆਂ ਨਿਸ਼ਾਨੀਆਂ) ਹੋ ਸਕਦੀਆਂ।
👉 ਪੇਟ ਦਰਦ / ਪੀਲੀਆ —
ਪੋਟ ਦਰਦ, ਹਲਕਾ ਬੁਖਾਰ , ਭੁੱਖ ਨਾ ਲੱਗਣੀ ,ਅੱਖਾਂ ਤੇ ਪਿਸ਼ਾਬ ਦਾ ਰੰਗ ਪੀਲ਼ਾ ਆਦਿ ਨਿਸ਼ਾਨੀਆਂ ਹੋ ਸਕਦੀਆਂ ਪਰ ਆਮ ਪੀਲੀਆ ਪੰਜ ਸੱਤ ਦਿਨਾਂ ਵਿੱਚ ਠੀਕ ਹੋ ਜਾਂਦਾ। ਪਾਣੀ / ਗੰਦ ਨਾਲ ਫੈਲਣ ਵਾਲਾ ਪੀਲੀਆ ਹੈਪੇਟਾਈਟਸ ਸੀ ਜਾਂ ਬੀ ਕਰਕੇ ਨਹੀਂ ਹੁੰਦਾ।
👉 ਬੁਖਾਰ —-
ਵਾਇਰਲ ਬੁਖਾਰ ਤੋਂ ਇਲਾਵਾ ਟਾਈਫਾਇਡ , ਮਲੇਰੀਆ , ਡੇਗੂੰ ਆਦਿ ਹੋ ਸਕਦਾ ਜਿਸ ਦਾ ਖੂਨ ਟੈਸਟ ਕਰਨ ਤੋਂ ਬਾਅਦ ਹੀ ਪਤਾ ਲੱਗਦਾ ।
👉 ਫੋੜੇ ਫਿਨਸੀਆਂ/ ਖ਼ਾਰਸ਼/ ਫੰਗਸ
ਸਭ ਤੋਂ ਵੱਡਾ ਕਾਰਨ ਸਰੀਰ ਦੀ ਸਫਾਈ ਨਾ ਰੱਖਣਾ ਜਾਂ ਖੂਨ ਦੀ ਕਮੀ ਅਤੇ ਸਾਫ ਭੋਜਨ ਨਾ ਖਾਣਾ ਤੋਂ ਇਲਾਵਾ ਕੋਈ ਇਨਫੈਕਸਨ ਹੋ ਸਕਦੀ।
ਉਪਰੋਕਤ ਬਿਮਾਰੀਆਂ ਤੋਂ ਇਲਾਵਾ ਕਈ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਪਰ ਡਾਕਟਰੀ ਜਾਂਚ ਤੋਂ ਇਲਾਵਾ ਕੁਝ ਸਾਵਧਾਨੀਆਂ ਰੱਖੋ ਤਾਂ ਕਿ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ ——-
👉 ਆਲੇ ਦੁਆਲੇ ਖੜ੍ਹੇ ਪਾਣੀ ਤੇ ਕਾਲਾ ਤੇਲ ਛਿੜਕਾਅ ਕਰੋ ਜਾਂ ਪਾਣੀ ਇਕੱਠਾ ਨਾ ਹੋਣ ਦਿਓ ।
👉 ਗਲੀਆਂ ਨਾਲੀਆਂ ਸਾਫ਼ ਰੱਖੋ ।
👉 ਰੋਜ਼ਾਨਾ ਨਹਾਉਣਾ ਤੇ ਸਾਫ਼ ਕੱਪੜੇ ਪਾਉਣੇ ਯਕੀਨੀ ਬਣਾਓ ਖਾਸ ਕਰਕੇ ਕਛਹਿਰਾ , ਬੁਨੈਨ ਆਦਿ।
👉 ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰਾਂ ਹੱਥ ਧੋਵੋ।
👉 ਸਬਜ਼ੀਆਂ ਫਲ ਹਮੇਸ਼ਾ ਤਾਜ਼ੇ ਪਾਣੀ ਨਾਲ ਚੰਗੀ ਤਰਾਂ ਧੋ ਕੇ ਵਰਤੋ।
👉 ਪਾਣੀ ਉਬਾਲ ਕੇ ਠੰਡਾ ਕਰਕੇ ਪੀਓ ।
👉 ਟੱਟੀਆਂ ਉਲਟੀਆਂ ਲੱਗਣ ਤੇ ਘਰ ਬਣਿਆ ਨਿੰਬੂ ਪਾਣੀ ਜਾਂ ਓ ਆਰ ਐਸ ਵਰਤੋ ।
👉 ਕਿਸੇ ਕਿਸਮ ਦੀ ਬਿਮਾਰੀ ਫੈਲੀ ਤਾਂ ਆਸ਼ਾ / ਸਿਹਤ ਮੁਲਾਜ਼ਮ/ ਡਾਕਟਰ ਨਾਲ ਸੰਪਰਕ ਕਰਕੇ ਡਾਕਟਰੀ ਸਹਾਇਤਾ ਦੀ ਮਦਦ ਲਵੋ ।
👉 ਸਰਕਾਰ ਵੀ ਯਾਦ ਰੱਖੇ ਕਿ ਫੌਗਿੰਗ ਕਰਨੀ ਤਾਂ ਹਫਤੇ ਵਿੱਚ ਇੱਕ ਵਾਰ ਜ਼ਰੂਰੀ ਨਾਲੇ ਸਵੇਰੇ ਸ਼ਾਮ ਕਰਨੀ ਯਕੀਨੀ ਬਣਾਓ ਕਿਉਂਕਿ ਲੋਕ ਵਿਖਾਵੇ ਲਈ ਇੱਕ ਵਾਰ ਫੌਗਿੰਗ ਦਾ ਕੋਈ ਫ਼ਾਇਦਾ ਨਹੀਂ ।
👉ਪਬਲਿਕ ਹੈਲਥ ਟਿਓਬਲਾਂ ਲਈ ਕਲੋਰੀਨੇਸਨ ਯਕੀਨੀ ਬਣਾਓ ਕਿਉਂਕਿ ਬਹੁਤ ਵਾਰ ਪੀਣ ਵਾਲਾ ਪਾਣੀ ਹੀ ਬਿਮਾਰੀਆਂ ਦਾ ਕਾਰਨ ਬਣਦਾ । ਲੋਕਾਂ ਨੂੰ ਵੀ ਚਾਹੀਦਾ ਕਿ ਅਪਣੇ ਅਪਣੇ ਪਿੰਡਾਂ ਵਿੱਚ ਲੱਗੇ ਪੀਣ ਵਾਲੇ ਪਾਣੀ ਬਾਰੇ ਸਰਕਾਰੀ ਟਿਓਬਲਾਂ ਤੋਂ ਪੁੱਛ ਗਿੱਛ ਕਰੋ।
ਪੰਜਾਬ ਵਸੇਗਾ ਕੰਮ ਦੇ ਨਾਲ।
ਜੇ ਕਿਰਤ
ਡਾ ਦਲੇਰ ਸਿੰਘ ਮੁਲਤਾਨੀ
ਸਿਵਲ ਸਰਜਨ ( ਰਿਟਾ )
9814127296
7717319896
ਨੋਟ—
ਜੋ ਲੋਕ / ਐਨ ਜੀ ਓ ਹੜ੍ਰਾਂ ਦੌਰਾਨ ਸੇਵਾ ਕਰਨਾ ਚਾਹੁੰਦੇ , ਉਹ ਇਸ ਪੋਸਟ ਨੂੰ ਗਰੁਪਾਂ ਵਿੱਚ ਜਾਂ ਆਮ ਲੋਕਾਂ ਤੱਕ ਜਰੂਰ ਪਹੁੰਚਾਉਣ ਜੋ ਕਿ ਸਭ ਤੋਂ ਵੱਡੀ ਸੇਵਾ ਹੋਵੇਗੀ ।



