ਸ਼ੁੱਕਰਵਾਰ, ਮਾਰਚ 6, 2026
1:45 ਬਾਃ ਦੁਃ
Google search engine
HomePunjab Chandigarhਮੋਹਾਲੀ ਦੇ ਮੈਗਾ ਪ੍ਰੋਜੈਕਟਾਂ ਤੇ ਪਿੰਡਾਂ ਨੂੰ ਨਹਿਰੀ ਪਾਣੀ ਦੀ ਲੋੜ :...

ਮੋਹਾਲੀ ਦੇ ਮੈਗਾ ਪ੍ਰੋਜੈਕਟਾਂ ਤੇ ਪਿੰਡਾਂ ਨੂੰ ਨਹਿਰੀ ਪਾਣੀ ਦੀ ਲੋੜ : ਕੁਲਜੀਤ ਸਿੰਘ ਬੇਦੀ

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਮੁੱਖ ਪ੍ਰਸ਼ਾਸਕ ਨੂੰ ਭੇਜਿਆ ਪੱਤਰ

ਗਰਮੀਆਂ ‘ਚ ਗੰਭੀਰ ਪਾਣੀ ਸੰਕਟ ਤੋਂ ਬਚਾਉਣ ਲਈ ਯੋਜਨਾ ਬਣਾਉਣ ਦੀ ਮੰਗ
ਮੋਹਾਲੀ, 22 ਸਤੰਬਰ –
ਡਿਪਟੀ ਮੇਅਰ ਮੋਹਾਲੀ ਕੁਲਜੀਤ ਸਿੰਘ ਬੇਦੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਇੱਕ ਪੱਤਰ ਲਿਖ ਕੇ ਮੋਹਾਲੀ ਅਤੇ ਇਸ ਨਾਲ ਲੱਗਦੇ ਵੱਡੇ ਮੈਗਾ ਪ੍ਰੋਜੈਕਟਾਂ ਅਤੇ ਪਿੰਡਾਂ ਲਈ ਨਹਿਰੀ ਪਾਣੀ ਸਪਲਾਈ ਦੀ ਤੁਰੰਤ ਵਿਵਸਥਾ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਟੀ.ਡੀ.ਆਈ., ਏਰੋਸਿਟੀ, ਆਈ.ਟੀ. ਸਿਟੀ, ਸੈਕਟਰ 90-91, ਸੈਕਟਰ 82 ਸਮੇਤ ਕਈ ਪ੍ਰਾਈਵੇਟ ਪ੍ਰੋਜੈਕਟ, ਜਿਹੜੇ ਗਮਾਡਾ ਵੱਲੋਂ ਮਨਜ਼ੂਰ ਕੀਤੇ ਗਏ ਹਨ, ਅਜੇ ਤੱਕ ਨਹਿਰੀ ਪਾਣੀ ਸਪਲਾਈ ਤੋਂ ਵਾਂਝੇ ਹਨ। ਇਸੇ ਤਰ੍ਹਾਂ ਸੋਹਾਣਾ, ਬਲੌਂਗੀ, ਬੜ ਮਾਜਰਾ, ਮੌਲੀ, ਲਖਨੌਰ ਵਰਗੇ ਪਿੰਡਾਂ ਨੂੰ ਵੀ ਅੱਜ ਤੱਕ ਇਹ ਸੁਵਿਧਾ ਨਹੀਂ ਮਿਲ ਸਕੀ।

ਡਿਪਟੀ ਮੇਅਰ ਨੇ ਜ਼ਿਕਰ ਕੀਤਾ ਕਿ ਕਜੌਲੀ ਵਿੱਚ ਉਪਲਬਧ ਕੁਦਰਤੀ ਸਰੋਤਾਂ ਦੀ ਯੋਜਨਾਬੱਧ ਵਰਤੋਂ ਕਰਕੇ ਇਹਨਾਂ ਇਲਾਕਿਆਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾ ਸਕਦਾ ਹੈ। ਇਸ ਨਾਲ ਨਾ ਸਿਰਫ਼ ਲੋਕਾਂ ਨੂੰ ਸਾਫ਼-ਸੁਥਰਾ ਤੇ ਵਧੀਆ ਪਾਣੀ ਮਿਲੇਗਾ, ਸਗੋਂ ਭੂਗਰਭੀ ਪਾਣੀ ਦੀ ਬੇਤਰਤੀਬ ਖ਼ਪਤ ਤੋਂ ਵੀ ਬਚਾਅ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਜਦੋਂ ਇਹਨਾਂ ਪ੍ਰੋਜੈਕਟਾਂ ਨੂੰ ਗਮਾਡਾ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ, ਤਾਂ ਵੱਖ-ਵੱਖ ਚਾਰਜ ਵੀ ਲਏ ਗਏ ਸਨ। ਹੁਣ ਗਮਾਡਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਕਿਫ਼ਾਇਤੀ ਦਰਾਂ ‘ਤੇ ਨਹਿਰੀ ਪਾਣੀ ਸਪਲਾਈ ਯਕੀਨੀ ਬਣਾਈ ਜਾਵੇ।

ਭਵਿੱਖ ਲਈ ਟਿਕਾਊ ਵਿਕਾਸ
ਬੇਦੀ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੀਆਂ ਗਰਮੀਆਂ ਵਿੱਚ ਪਾਣੀ ਦੀ ਕਮੀ ਗੰਭੀਰ ਰੂਪ ਧਾਰਣ ਕਰ ਸਕਦੀ ਹੈ। ਇਸ ਲਈ ਗਮਾਡਾ ਨੂੰ ਇਸ ਪ੍ਰਾਜੈਕਟ ਨੂੰ ਪ੍ਰਾਥਮਿਕਤਾ ਦੇ ਕੇ ਤੁਰੰਤ ਸ਼ੁਰੂ ਕਰਨ ਦੀ ਲੋੜ ਹੈ ਤਾਂ ਜੋ ਮੋਹਾਲੀ ਅਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕ ਪਾਣੀ ਦੀ ਤੰਗੀ ਤੋਂ ਬਚ ਸਕਣ।

ਉਨ੍ਹਾਂ ਕਿਹਾ ਕਿ ਇਹ ਯੋਜਨਾ ਨਾ ਸਿਰਫ਼ ਮੌਜੂਦਾ ਪੀੜ੍ਹੀ ਲਈ ਸਹੂਲਤਮੰਦ ਹੋਵੇਗੀ ਸਗੋਂ ਭਵਿੱਖ ਦੇ ਟਿਕਾਊ ਵਿਕਾਸ ਲਈ ਵੀ ਮਹੱਤਵਪੂਰਨ ਸਾਬਤ ਹੋਵੇਗੀ।

RELATED ARTICLES
- Advertisment -
Google search engine

Most Popular