ਲਾਲੜੂ (ਮੋਹਾਲੀ), 17 ਫਰਵਰੀ:
ਫੌਜ ਵਿੱਚ ਅਗਨੀਵੀਰਾਂ ਦੀ ਭਰਤੀ ਲਈ ਸੀ-ਪਾਈਟ ਕੈਂਪ ਲਾਲੜੂ ਵਿਖੇ ਟ੍ਰੇਨਿੰਗ ਸ਼ੁਰੂ ਕੀਤਾ ਗਿਆ ਹੈ।
ਸੀ-ਪਾਈਟ ਕੈਂਪ ਨਾਭਾ ਦੇ ਟਰੇਨਿੰਗ ਅਫਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅਗਨੀ ਵੀਰ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਆਨਲਾਈਨ ਆਪਣੀ ਰਜਿਸਟਰੇਸ਼ਨ ਕਰਵਾ ਕੇ ਲਿਖਤੀ ਪੇਪਰ ਦੀ ਤਿਆਰੀ ਲਈ ਸੀ-ਪਾਈਟ ਕੈਂਪ ਲਾਲੜੂ ਵਿਖੇ ਦਾਖਲਾ ਲੈ ਸਕਦੇ ਹਨ।
ਕੈਂਪ ਵਿਚ ਸਿਖਲਾਈ ਰਹਿਣਾ- ਖਾਣਾ ਸਭ ਸਰਕਾਰ ਵੱਲੋਂ ਮੁਫਤ ਹੈ। ਕੈਂਪ 16 ਫਰਵਰੀ ਤੋਂ ਹੀ ਸ਼ੁਰੂ ਹੈ। ਇਸ ਵਿੱਚ ਸੀਮਤ ਸੀਟਾਂ ਹੀ ਹਨ, ਜਿਹੜੇ ਕਾਬਲ ਨੌਜਵਾਨ ਪਹਿਲਾਂ ਦਾਖਲਾ ਲੈ ਲੈਣਗੇ, ਉਹਨਾਂ ਨੂੰ ਹੀ ਸਿਖਲਾਈ ਦਿੱਤੀ ਜਾਵੇਗੀ। ਅਗਨੀ ਵੀਰ (ਫੌਜ) ਵਿੱਚ ਰਜਿਸਟਰੇਸ਼ਨ ਕਰਵਾਉਣ ਲਈ ਆਰਮੀ ਦੀ ਸਾਈਟ ਖੁੱਲ੍ਹ ਗਈ ਹੈ। ਇਸ ਦਾ ਲਿਖਤੀ ਪੇਪਰ ਅਪ੍ਰੈਲ ਮਹੀਨੇ ਵਿੱਚ ਹੋਵੇਗਾ।
ਜਿਹੜੇ ਨੌਜਵਾਨ ਲਿਖਤੀ ਪੇਪਰ ਪਾਸ ਕਰ ਲੈਣਗੇ, ਉਹਨਾਂ ਦਾ ਦੁਬਾਰਾ ਸਰੀਰਕ ਪ੍ਰੀਖਿਆ ਲਈ ਕੈਂਪ ਲਗਾਇਆ ਜਾਵੇਗਾ।ਇਹ ਸਾਰੀ ਪ੍ਰਕਿਰਿਆ ਪੰਜਾਬ ਸਰਕਾਰ ਵੱਲੋਂ ਮੁਫਤ ਹੈ। ਚਾਹਵਾਨ ਨੌਜਵਾਨਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਆਪਣੀ ਰਜਿਸਟਰੇਸ਼ਨ ਕਰਵਾ ਕੇ ਕੈਂਪ ਵਿੱਚ ਦਾਖਲਾ ਲਵੋ।
ਵਧੇਰੇ ਜਾਣਕਾਰੀ ਲਈ 93575-19738/98774-80077 ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।



