ਚੰਡੀਗੜ੍ਹ, 21 ਅਪ੍ਰੈਲ:
ਚੰਡੀਗੜ੍ਹ ਨਗਰ ਨਿਗਮ ਵਿੱਚ ਅੱਜ ਚੀਫ ਇੰਜੀਨੀਅਰ ਵੱਲੋਂ ਸਟਾਫ ਦੀ ਅਚਾਨਕ ਚੈਕਿੰਗ ਕੀਤੀ ਗਈ ਜਿਸ ਵਿੱਚ ਦੋ ਦਰਜਨ ਤੋਂ ਵੱਧ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਤੋਂ ਲੇਟ ਸਨ।
ਸੂਤਰਾਂ ਦੀ ਜਾਣਕਾਰੀ ਮੁਤਾਬਿਕ ਅੱਜ 21 ਅਪ੍ਰੈਲ ਨੂੰ ਸਵੇਰ ਸਮੇਂ ਡਿਊਟੀ ਉੱਤੇ ਸਮੇਂ ਸਿਰ ਨਾ ਪਹੁੰਚਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੀਫ ਇੰਜੀਨੀਅਰ ਵੱਲੋਂ ਲਿਖਤੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਤੋਂ ਲੇਟ ਆਉਣ ਬਾਰੇ ਸਪਸ਼ਟੀਕਰਨ ਮੰਗਿਆ ਗਿਆ ਹੈ।
ਨੋਟਿਸ ਵਿੱਚ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇੱਕ ਦਿਨ ਦੇ ਅੰਦਰ ਅੰਦਰ ਆਪਣਾ ਸਪਸ਼ਟੀਕਰਨ ਮੰਗਿਆ ਗਿਆ ਹੈ ਅਤੇ ਭਵਿੱਖ ਵਿੱਚ ਲੇਟ ਆਉਣ ਤੋਂ ਵਰਜਿਤ ਕਰਕੇ ਸਹੀ ਸਮੇਂ ਉੱਤੇ ਪਹੁੰਚਣ ਲਈ ਪਬੰਦ ਕੀਤਾ ਗਿਆ।



