ਸ਼ੁੱਕਰਵਾਰ, ਅਪ੍ਰੈਲ 24, 2026
4:19 ਪੂਃ ਦੁਃ
Google search engine
HomeUncategorized @paਪੀਯੂ ਦੇ ਕਨਵੈਂਸ਼ਨ ਸੈਂਟਰ ਅਤੇ ਆਡੀਟੋਰੀਅਮ ਦੇ ਨਾਮ ਪੰਜਾਬ ਨਾਲ ਸੰਬੰਧਿਤ ਰੱਖਣ...

ਪੀਯੂ ਦੇ ਕਨਵੈਂਸ਼ਨ ਸੈਂਟਰ ਅਤੇ ਆਡੀਟੋਰੀਅਮ ਦੇ ਨਾਮ ਪੰਜਾਬ ਨਾਲ ਸੰਬੰਧਿਤ ਰੱਖਣ ਦੀ ਮੰਗ

– ਵਿਦਿਆਰਥੀ ਜਥੇਬੰਦੀ ਸੱਥ ਨੇ ਵਾਈਸ ਚਾਂਸਲਰ ਨੂੰ ਸੌਂਪਿਆ ਮੰਗ ਪੱਤਰ
ਚੰਡੀਗੜ੍ਹ, 9 ਅਪ੍ਰੈਲ
ਵਿਦਿਆਰਥੀ ਜਥੇਬੰਦੀ “ਸੱਥ” ਦੇ ਆਗੂ ਅਤੇ ਪੀਯੂ ਵਿਦਿਆਰਥੀ ਕੌਂਸਲ ਦੇ ਮੀਤ ਪ੍ਰਧਾਨ ਅਸ਼ਮੀਤ ਸਿੰਘ ਨੇ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿੱਗ ਨੂੰ ਮਿਲ ਕੇ ਇੱਕ ਮੰਗ ਪੱਤਰ ਸੌਂਪਿਆ।

ਵਿਦਿਆਰਥੀ ਆਗੂ ਅਸ਼ਮੀਤ ਸਿੰਘ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਸਾਊਥ ਕੈਂਪਸ, ਸੈਕਟਰ 25 ਵਿੱਚ ਨਵੇਂ ਬਣੇ ਕਨਵੈਂਸ਼ਨ ਸੈਂਟਰ ਦੇ ਆਡੀਟੋਰੀਅਮ ਅਤੇ ਹਾਲਾਂ ਲਈ ਪੰਜਾਬ ਦੇ ਸੰਬੰਧ ਵਿੱਚ ਨਾਮ ਰੱਖੇ ਜਾਣ।
ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਇਹ ਗੱਲ ਸਾਹਮਣੇ ਆਈ ਹੈ ਕਿ ਕਨਵੈਂਸ਼ਨ ਸੈਂਟਰ ਅਤੇ ਇਸਦੇ ਆਡੀਟੋਰੀਅਮ/ਹਾਲਾਂ ਦੇ ਨਾਮਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ। ਪਰ ਚਿੰਤਾ ਦੀ ਗੱਲ ਇਹ ਹੈ ਕਿ ਇਸ ਕਮੇਟੀ ਵਿੱਚ ਪੰਜਾਬ ਨਾਲ ਸੰਬੰਧਿਤ ਕਿਸੇ ਵੀ ਪ੍ਰੋਫੈਸਰ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਇਹ ਵੀ ਵੇਖਿਆ ਗਿਆ ਹੈ ਕਿ ਕੁਝ ਸੁਝਾਏ ਗਏ ਨਾਮ ਪੰਜਾਬ ਜਾਂ ਇਸ ਖੇਤਰ ਦੀ ਸੰਸਕ੍ਰਿਤਿਕ ਅਤੇ ਭੂਗੋਲਿਕ ਪਹਿਚਾਣ ਨਾਲ ਮੇਲ ਨਹੀਂ ਖਾਂਦੇ।
ਜਥੇਬੰਦੀ ਵੱਲੋਂ ਮੰਗ ਪੱਤਰ ਵਿੱਚ ਇਸ ਸੰਬੰਧੀ ਸੁਝਾਅ ਦਿੱਤਾ ਗਿਆ ਹੈ ਕਿ ਕਨਵੈਂਸ਼ਨ ਸੈਂਟਰ ਅਤੇ ਇਸਦੇ ਆਡੀਟੋਰੀਅਮ/ਹਾਲਾਂ ਦੇ ਨਾਮ ਪੰਜਾਬ ਦੇ ਪੰਜ ਦਰਿਆਵਾਂ—ਸਤਲੁਜ, ਬਿਆਸ, ਰਾਵੀ, ਜੇਹਲਮ ਅਤੇ ਚਨਾਬ ਜਾਂ ਪੰਜਾਬ ਦੇ ਪ੍ਰਮੁੱਖ ਖੇਤਰਾਂ ਜਿਵੇਂ ਮਾਝਾ, ਮਾਲਵਾ, ਦੋਆਬਾ ਅਤੇ ਪੂਆਧ ਦੇ ਨਾਮ ‘ਤੇ ਰੱਖੇ ਜਾਣ। ਇਸ ਨਾਲ ਯੂਨੀਵਰਸਿਟੀ ਕੈਂਪਸ ਵਿੱਚ ਪੰਜਾਬ ਦੀ ਵਿਰਾਸਤ ਅਤੇ ਪਹਿਚਾਣ ਨੂੰ ਬਚਾਉਣ ਅਤੇ ਪ੍ਰਮੋਟ ਕਰਨ ਵਿੱਚ ਮੱਦਦ ਮਿਲੇਗੀ।

ਫੋਟੋ ਕੈਪਸ਼ਨ:
ਵਿਦਿਆਰਥੀ ਆਗੂ ਅਸ਼ਮੀਤ ਸਿੰਘ ਵਾਈਸ ਚਾਂਸਲਰ ਨੂੰ ਮੰਗ ਪੱਤਰ ਸੌਂਪਦੇ ਹੋਏ।

RELATED ARTICLES
- Advertisment -
Google search engine

Most Popular