ਸ਼ੁੱਕਰਵਾਰ, ਅਪ੍ਰੈਲ 24, 2026
5:25 ਪੂਃ ਦੁਃ
Google search engine
HomePunjab Chandigarhਵਿਸ਼ਵ ਹੋਮਿਓਪੈਥੀ ਦਿਵਸ ਮੌਕੇ ਮੁਫ਼ਤ ਆਯੂਸ਼ ਸਿਹਤ ਕੈਂਪ ਦਾ ਆਯੋਜਨ

ਵਿਸ਼ਵ ਹੋਮਿਓਪੈਥੀ ਦਿਵਸ ਮੌਕੇ ਮੁਫ਼ਤ ਆਯੂਸ਼ ਸਿਹਤ ਕੈਂਪ ਦਾ ਆਯੋਜਨ

ਚੰਡੀਗੜ੍ਹ, 9 ਅਪ੍ਰੈਲ:

ਵਿਸ਼ਵ ਹੋਮਿਓਪੈਥੀ ਦਿਵਸ ਮੌਕੇ ਅੱਜ ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਆਯੂਸ਼ ਡਾਇਰੈਕਟੋਰੇਟ ਵੱਲੋਂ ਇੰਟੀਗ੍ਰੇਟਿਡ ਹਸਪਤਾਲ, ਸੈਕਟਰ 34, ਚੰਡੀਗੜ੍ਹ ਵਿਖੇ ਇੱਕ ਮੁਫ਼ਤ ਆਯੂਸ਼ ਸਿਹਤ ਕੈਂਪ ਦਾ ਸਫ਼ਲ ਆਯੋਜਨ ਕੀਤਾ। ਇਸ ਪਹਿਲ ਦਾ ਉਦੇਸ਼ ਸੰਪੂਰਨ ਸਿਹਤ ਸੇਵਾਵਾਂ ਨੂੰ ਹੁਲਾਰਾ ਦੇਣਾ ਅਤੇ ਆਮ ਜਨਤਾ, ਵਿਸ਼ੇਸ਼ ਕਰਕੇ ਸੀਨੀਅਰ ਨਾਗਰਿਕਾਂ ਵਿੱਚ ਹੋਮਿਓਪੈਥੀ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣਾ ਸੀ।

ਕੈਂਪ ਵਿੱਚ ਲਗਭਗ 150 ਮਰੀਜ਼ਾਂ ਨੇ ਸਿਹਤ ਸੇਵਾਵਾਂ ਦਾ ਲਾਭ ਲਿਆ। ਹੋਮਿਓਪੈਥਿਕ, ਆਯੁਰਵੈਦਿਕ ਅਤੇ ਯੂਨਾਨੀ ਓਪੀਡੀ ਦੇ ਜ਼ਰੀਏ ਵਿਆਪਕ ਸਲਾਹ-ਮਸ਼ਵਰੇ ਪ੍ਰਦਾਨ ਕੀਤੇ ਗਏ, ਜਿਸ ਵਿੱਚ ਜੇਰਿਐਟ੍ਰਿਕ (ਸੀਨੀਅਰ ਸਿਟੀਜ਼ਨਸ) ਵਰਗ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।

ਲਾਭਪਾਤਰੀਆਂ ਨੂੰ ਮੁਫ਼ਤ ਜਾਂਚ ਸੇਵਾਵਾਂ ਵੀ ਉਪਲਬਧ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਬਲੱਡ ਸ਼ੂਗਰ ਟੈਸਟਿੰਗ, ਬਲੱਡ ਪ੍ਰੈਸ਼ਰ (ਬੀਪੀ) ਜਾਂਚ ਅਤੇ ਬੋਨ ਡੈਂਸਿਟੀ ਮੁੱਲਾਂਕਣ ਸ਼ਾਮਲ ਸਨ।

ਸੰਪੂਰਨ ਤੰਦਰੁਸਤੀ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਯੋਗ ਪ੍ਰਦਰਸ਼ਨ ਸੈਸ਼ਨ ਦਾ ਵੀ ਆਯੋਜਨ ਕੀਤਾ ਗਿਆ, ਜਿਸ ਨਾਲ ਪ੍ਰਤੀਭਾਗੀਆਂ ਨੂੰ ਤੰਦਰੁਸਤ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਸਮਾਗਮ ਨੂੰ ਹੋਰ ਰੌਚਕ ਬਣਾਉਣ ਹਿਤ ਸੀਨੀਅਰ ਨਾਗਰਿਕਾਂ ਲਈ ਮਨੋਰੰਜਕ ਗਤੀਵਿਧੀ ਸੈਸ਼ਨ ਆਯੋਜਿਤ ਕੀਤਾ ਗਿਆ। ਨਾਲ ਹੀ, ਲੋਕਾਂ ਵਿੱਚ ਹੋਮਿਓਪੈਥੀ ਦੇ ਸਿਧਾਂਤਾਂ ਅਤੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ।

ਇਸ ਮੌਕੇ ਡਾਇਰੈਕਟਰ ਆਯੁਸ਼, ਚੰਡੀਗੜ੍ਹ ਪ੍ਰਸ਼ਾਸਨ ਸੌਰਭ ਕੁਮਾਰ ਅਰੋੜਾ, ਪੀਸੀਐੱਸ ਸਹਿਤ ਆਯੁਸ਼ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਰਹੇ।

RELATED ARTICLES
- Advertisment -
Google search engine

Most Popular