– ਪੰਜਾਬੀ ਲੇਖਕ ਸਭਾ ਵੱਲੋਂ ਕਰਵਾਏ ਸਮਾਗਮ ਵਿੱਚ ਗੀਤਕਾਰ ਸ਼ਮਸ਼ੇਰ ਸੰਧੂ ਨੇ ਕੀਤੀਆਂ ਦਿਲ ਖੋਲ੍ਹ ਕੇ ਗੱਲਾਂ
ਚੰਡੀਗੜ੍ਹ, 12 ਅਪ੍ਰੈਲ
ਪੰਜਾਬ ਕਲਾ ਭਵਨ ਵਿਖੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਉੱਘੇ ਗੀਤਕਾਰ ਅਤੇ ਸੀਨੀਅਰ ਪੱਤਰਕਾਰ ਸ਼ਮਸ਼ੇਰ ਸੰਧੂ ਨਾਲ ਰੂ-ਬ-ਰੂ ਸਮਾਗਮ ਰਚਾਇਆ।
ਵੱਡੀ ਗਿਣਤੀ ਵਿੱਚ ਹਾਜ਼ਿਰ ਸਰੋਤਿਆਂ ਨੇ ‘ਯਾਰ ਬੋਲਦਾ…’ ਨਾਮ ਦੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ ਜਿਸ ਵਿੱਚ ਸ਼ਮਸ਼ੇਰ ਸੰਧੂ ਨਾਲ ਖੁੱਲ੍ਹੀਆਂ ਗੱਲਾਂ ਕਰਨ ਦੀ ਜ਼ਿੰਮੇਵਾਰੀ ਆਪਣੇ ਵਿਲੱਖਣ ਅੰਦਾਜ਼ ਵਿੱਚ ਪ੍ਰਸਿੱਧ ਖੇਡ ਲਿਖਾਰੀ ਅਤੇ ਡਿਪਟੀ ਡਾਇਰੈਕਟਰ (ਲੋਕ ਸੰਪਰਕ ਵਿਭਾਗ) ਨਵਦੀਪ ਗਿੱਲ ਨੇ ਨਿਭਾਈ I
ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਪੰਜਾਬੀ ਗੀਤਕਾਰੀ ਵਿੱਚ ਸ਼ਮਸ਼ੇਰ ਸੰਧੂ ਦਾ ਨਾਮ ਉਸ ਸੁਚੱਜੀ ਲਿਖਤ ਦੀ ਨੁਮਾਇੰਦਗੀ ਕਰਦਾ ਹੈ ਜਿਹੜੀ ਪਰਿਵਾਰ ਵਿੱਚ ਬਹਿ ਕੇ ਸੁਣੇ ਜਾਣ ਦੇ ਯੋਗ ਹੈ।
ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਸ਼ਮਸ਼ੇਰ ਸੰਧੂ ਨੇ ਮਿਆਰੀ ਗੀਤਕਾਰੀ ਨਾਲ ਇਸ ਵਿਧਾ ਨੂੰ ਨਵੀਂ ਸੇਧ ਦਿੱਤੀ ਜਿਸ ਨਾਲ ਸੁਰਜੀਤ ਬਿੰਦਰਖੀਆ ਅਤੇ ਸਤਵਿੰਦਰ ਬਿੱਟੀ ਸਣੇ ਕਈ ਗਾਇਕਾਂ ਨੇ ਬਿਹਤਰੀਨ ਕਾਮਯਾਬੀ ਹਾਸਿਲ ਕੀਤੀ।
ਸੂਤਰਧਾਰ ਦੀ ਭੂਮਿਕਾ ਵਿੱਚ ਨਵਦੀਪ ਗਿੱਲ ਨੇ ਕਿਹਾ ਕਿ ਸ਼ਮਸ਼ੇਰ ਸੰਧੂ ਨੇ ਜ਼ਿੰਦਗੀ ਦੀ ਹਰ ਭੂਮਿਕਾ ਬੜੀ ਸ਼ਿੱਦਤ ਨਾਲ ਨਿਭਾਈ। ਅਧਿਆਪਕ ਵਜੋਂ ਕਿੱਤਾ ਸ਼ੁਰੂ ਕਰਨ ਮਗਰੋਂ ਉਹਨਾਂ ਆਪਣੇ ਆਪ ਨੂੰ ਇੱਕ ਸਿਰਕੱਢ ਪੱਤਰਕਾਰ ਵਜੋਂ ਸਥਾਪਿਤ ਕੀਤਾ ਤੇ 30 ਸਾਲ ਇੱਕ ਅਦਾਰੇ ਨਾਲ ਜੁੜੇ ਰਹੇ। ਸ਼ਮਸ਼ੇਰ ਸੰਧੂ ਦੇ 500 ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ ਹੁਣ ਤੱਕ ਉਹਨਾਂ ਦੀਆਂ 68 ਐਲਬਮਾਂ ਰਿਲੀਜ਼ ਹੋਈਆਂ ਹਨ। ਸੁਰਜੀਤ ਬਿੰਦਰਖੀਆ ਦਾ ਗੀਤ ‘ਤੇਰੇ ਚ ਤੇਰਾ ਯਾਰ ਬੋਲਦਾ‘ ਅੱਜ ਵੀ ਖੁਸ਼ੀ ਦੇ ਸਮਾਗਮਾਂ ਦਾ ਸ਼ਿੰਗਾਰ ਹੈ।
ਸੰਧੂ ਨੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਖੁੱਲ੍ਹੀਆਂ ਗੱਲਾਂ ਕਰਦਿਆਂ ਹਾਜ਼ਰੀਨ ਨੂੰ ਅਸ਼-ਅਸ਼ ਕਰਨ ਵਾਸਤੇ ਮਜ਼ਬੂਰ ਕਰ ਦਿੱਤਾ।
ਨਵਦੀਪ ਗਿੱਲ ਨੇ ਉਹ ਬਾ-ਕਮਾਲ ਘਟਨਾਵਾਂ ਸਾਂਝੀਆਂ ਕਰਵਾਈਆਂ ਜਿਹੜੀਆਂ ਬਹੁਤ ਦਿਲਚਸਪ ਸਨ। ਨਾਮੀਂ ਲੇਖਕਾਂ ਦੀ ਜ਼ਿੰਦਗੀ ਨਾਲ ਜੁੜੇ ਅਣਗਿਣਤ ਕਿੱਸੇ ਸਾਂਝੇ ਕਰਦਿਆਂ ਸ਼ਮਸ਼ੇਰ ਸੰਧੂ ਨੇ ਕਿਹਾ ਕਿ ਉਹਨਾਂ ਨੇ ਚੰਗੇ ਸਾਹਿਤਕਾਰਾਂ ਨੂੰ ਪੜ੍ਹ ਕੇ ਹੀ ਆਪਣੇ ਆਪ ਨੂੰ ਗੀਤਕਾਰ ਵਜੋਂ ਸਥਾਪਿਤ ਕੀਤਾ ਹੈ। ‘ਯਾਰ ਬੋਲਦਾ’ ਗੀਤ ਕਿਵੇਂ ਬਣਿਆ, ਉਸ ਦੇ ਪਿੱਛੇ ਦੀ ਕਹਾਣੀ ਕੀ ਸੀ, ਇਸ ਬਾਰੇ ਵੀ ਉਹਨਾਂ ਢੁੱਕਵੀਂ ਜਾਣਕਾਰੀ ਸਾਂਝੀ ਕੀਤੀ।
ਦਵਿੰਦਰ ਕੌਰ ਢਿੱਲੋਂ ਅਤੇ ਮਨਦੀਪ ਕੌਰ ਮਰਾੜ ਨੇ ਸ਼ਮਸ਼ੇਰ ਸੰਧੂ ਦੇ ਲਿਖੇ ਹੋਏ ਗੀਤ ਪੇਸ਼ ਕੀਤੇ।
ਅੱਜ ਦੇ ਬਹੁਤ ਹੀ ਕਾਮਯਾਬ ਸਮਾਰੋਹ ਵਿੱਚ ਜਿੰਨ੍ਹਾਂ ਸ਼ਖ਼ਸੀਅਤਾਂ ਦੀ ਹਾਜ਼ਰੀ ਨੇ ਇਸ ਨੂੰ ਹੋਰ ਮਿਆਰੀ ਬਣਾਇਆ ਉਹਨਾਂ ਵਿੱਚ ਪ੍ਰਸਿੱਧ ਕੱਵਿਤਰੀ ਸੁਖਵਿੰਦਰ ਅੰਮ੍ਰਿਤ, ਗਾਇਕ ਸੂਫ਼ੀ ਬਲਬੀਰ, ਦਰਸ਼ਨ ਔਲਖ, ਸੀਨੀਅਰ ਪੱਤਰਕਾਰ ਬਲਜੀਤ ਬੱਲੀ, ਜੈ ਸਿੰਘ ਛਿੱਬਰ, ਜਗਤਾਰ ਭੁੱਲਰ, ਦਵਿੰਦਰ ਪਾਲ, ਹਰਬੰਸ ਸੋਢੀ, ਕਮਲਜੀਤ ਸਿੰਘ ਬਣਵੈਤ, ਅਜਾਇਬ ਔਜਲਾ, ਕੇ. ਪੀ. ਸਿੰਘ, ਸੁਸ਼ੀਲ ਦੁਸਾਂਝ, ਕਮਲ ਦੁਸਾਂਝ, ਅਵਤਾਰ ਸਿੰਘ ਭੰਵਰਾ, ਕੈਪਟਨ ਨਰਿੰਦਰ ਸਿੰਘ ਆਈ. ਏ. ਐੱਸ, ਬਲਕਾਰ ਸਿੱਧੂ, ਡਾ. ਗੁਰਮਿੰਦਰ ਸਿੱਧੂ, ਡਾ. ਬਲਦੇਵ ਸਿੰਘ ਖਹਿਰਾ, ਪਾਲ ਅਜਨਬੀ, ਮਨਜੀਤ ਕੌਰ ਮੀਤ, ਸੁਖਵਿੰਦਰ ਸਿੱਧੂ, ਹਰਮਿੰਦਰ ਕਾਲੜਾ, ਮਲਕੀਅਤ ਬਸਰਾ, ਦਵਿੰਦਰ ਕੌਰ ਢਿੱਲੋਂ, ਬਲਵਿੰਦਰ ਆਰੀਆ, ਮਾਨ ਸਿੰਘ, ਵਰਿੰਦਰ ਚੱਠਾ, ਜਸਬੀਰ ਸਿੰਘ ਗਿੱਲ, ਯਾਦਵਿੰਦਰ ਸਿੱਧੂ, ਭੱਟੀ ਭੜੀਵਾਲਾ, ਜਗਜੀਤ ਸਿੰਘ, ਸਰਬਜੀਤ ਸਿੰਘ, ਕ੍ਰਿਸ਼ਨ ਲਾਲ ਸ਼ਰਮਾ, ਪਰਵਿੰਦਰ ਸਿੰਘ, ਰਜਿੰਦਰ ਕੌਰ ਸਰਾਂ, ਰਾਜ ਸਮੱਧਰ, ਜਸਵਿੰਦਰ ਸਿੰਘ ਜੱਸੀ, ਧਿਆਨ ਸਿੰਘ ਕਾਹਲੋਂ, ਦਰਸ਼ਨ ਤਿਉਣਾ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਸੁਰਜੀਤ ਸਿੰਘ ਧੀਰ, ਡਾ. ਲਾਭ ਸਿੰਘ ਖੀਵਾ, ਡਾ. ਅਵਤਾਰ ਸਿੰਘ ਪਤੰਗ, ਦਿਨੇਸ਼ ਕੁਮਾਰ ਸ਼ਰਮਾ, ਵਿੰਦਰ ਮਾਝੀ, ਸੁਰਜੀਤ ਸੁਮਨ, ਡਾ. ਕਮਲਜੀਤ ਕੌਰ, ਸਮਰੀਨ ਕੌਰ, ਸੁਖਵਿੰਦਰ ਆਹੀ, ਸੁਖਵਿੰਦਰ ਸਿੰਘ ਸਰਾਓ, ਚਰਨਜੀਤ ਕੌਰ ਬਾਠ, ਸੁਰਿੰਦਰ ਕੁਮਾਰ, ਸੁਰਿੰਦਰ ਕੌਰ ਬਾੜਾ, ਡਾ. ਸ਼ਿੰਦਰ ਪਾਲ, ਜਸਵਿੰਦਰ ਸਿੰਘ ਕਾਇਨੌਰ, ਰਣਜੀਤ ਕੌਰ ਕਾਇਨੌਰ, ਰਾਹੁਲ ਚੌਹਾਨ, ਅਨੀਸ਼ ਦਾਬੜਾ, ਪਵਨਦੀਪ ਚੌਹਾਨ, ਧਰਮ ਸਿੰਘ, ਜਗਤਾਰ ਸਿੰਘ ਜੋਗ, ਦਾਤਾ ਰਾਮ ਸੈਣੀ, ਮਨਮੋਹਨ ਸਿੰਘ ਕਲਸੀ, ਸਤਵੰਤ ਸਿੰਘ ਮੁਹਾਲੀ, ਅਮਰਜੀਤ, ਕੇਵਲ ਭਾਰਤੀ, ਹਰਭਜਨ ਕੌਰ ਢਿੱਲੋਂ, ਕੁਲਦੀਪ ਕੌਰ, ਸੁਖਚੈਨ ਸਿੰਘ, ਮੁਹਿੰਦਰ ਗਰਗ, ਜਸਵੀਰ ਸਮਰ, ਸ਼ਮਸ਼ੀਲ ਸਿੰਘ ਸੋਢੀ, ਆਰ. ਡੀ. ਕੈਲੇ, ਮਨਜੀਤ ਕੌਰ ਮੁਹਾਲੀ, ਡਾ. ਮਨਜੀਤ ਸਿੰਘ ਬੱਲ, ਏ. ਐੱਸ. ਲਾਂਬਾ, ਜੀਤ ਸਿੰਘ, ਡਾ. ਸਤਿੰਦਰ ਸਿੰਘ ਬੇਦੀ, ਬਾਬੂ ਰਾਮ ਦੀਵਾਨਾ, ਪਰਮਿੰਦਰ ਸਿੰਘ ਗਿੱਲ ਐਡਵੋਕੇਟ,ਪ੍ਰਭਜੋਤ ਢਿੱਲੋਂ, ਪ੍ਰੋ. ਦਵਿੰਦਰ ਕੌਰ ਕੈਨੇਡਾ, ਬਲਵਿੰਦਰ ਕੌਰ, ਰੇਖਾ ਮਿੱਤਲ, ਜੋਗਿੰਦਰ ਸਿੰਘ ਜੱਗਾ, ਗੁਰਚਰਨ ਸਿੰਘ, ਰਾਜ ਕੁਮਾਰ ਸਾਹੋਵਾਲੀਆ, ਪਰਮਿੰਦਰ ਸਿੰਘ ਪਰਵਾਨਾ, ਜੇ. ਐੱਲ. ਕਨੌਜੀਆ, ਗੁਰਜੰਟ ਸਿੰਘ, ਸ਼ੀਨੂ ਵਾਲੀਆ, ਰਘਬੀਰ ਸਿੰਘ, ਕੁਲਜੀਤ ਕੌਰ, ਮਲਕੀਅਤ ਸਿੰਘ ਔਜਲਾ, ਰਾਖੀ ਬਾਲਾਸੁਬਰਾਮਨੀਅਮ, ਰਮਿੰਦਰ ਪਾਲ ਸਿੰਘ, ਗੁਰਮੇਲ ਸਿੰਘ, ਹਰਜੀਤ ਸਿੰਘ, ਬਲਜੀਤ ਸਿੰਘ, ਸੰਜੀਵ ਜੱਗੀ, ਇੰ. ਪਵਨ ਕੁਮਾਰ, ਉਮਾ ਕਾਂਤ ਮਹਿਤਾ ਅਤੇ ਜਤਿੰਦਰ ਪਾਲ ਸਿੰਘ ਸ਼ਾਮਿਲ ਸਨ।



