ਸ਼ੁੱਕਰਵਾਰ, ਅਪ੍ਰੈਲ 24, 2026
4:13 ਪੂਃ ਦੁਃ
Google search engine
Homeਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਲਈ ਸਰਪੰਚਾਂ ਨਾਲ ਮੀਟਿੰਗ

ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਲਈ ਸਰਪੰਚਾਂ ਨਾਲ ਮੀਟਿੰਗ

ਮੋਹਾਲੀ, 13 ਅਪ੍ਰੈਲ:

ਮੁੱਖ ਖੇਤੀਬਾੜੀ ਅਫਸਰ, ਜ਼ਿਲ੍ਹਾ ਐਸ ਏ ਐਸ ਨਗਰ ਡਾ. ਸੁਖਜਿੰਦਰ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਬਲਾਕ ਖੇਤੀਬਾੜੀ ਅਫਸਰ,ਖਰੜ ਡਾ. ਸ਼ੁਬਕਰਨ ਸਿੰਘ ਦੀ ਅਗਵਾਈ ਹੇਠ ਆਈ.ਈ.ਸੀ ਐਕਟੀਵਿਟੀ ਅਧੀਨ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਖਰੜ ਦੇ ਪਿੰਡ ਦੇ ਸਰਪੰਚਾਂ ਨਾਲ ਮੀਟਿੰਗ ਬੀ.ਡੀ.ਪੀ.ਓ, ਖਰੜ ਦੇ ਦਫ਼ਤਰ ਵਿੱਚ ਕੀਤੀ ਗਈ। ਇਸ ਦਾ ਪ੍ਰਬੰਧਨ ਡਾ. ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਵੱਲੋਂ ਕੀਤਾ ਗਿਆ।

ਡਾ. ਜਸਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਖਰੜ ਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਉਪਰੰਤ ਬਚੇ ਹੋਏ ਨਾੜ ਨੂੰ ਅੱਗ ਨਾ ਲਾਉਣ ਦੀ ਬਿਜਾਏ ਤੂੜੀ ਬਣਾਉਣ ਲਈ ਜਾਂ ਖੇਤ ਦੇ ਵਿੱਚ ਹੀ ਵਾਹੁਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਅਜੋਕੇ ਸਮੇਂ ਵਿੱਚ ਜਿੱਥੇ ਤੂੜੀ ਦੀ ਕੀਮਤ ਬਹੁਤ ਜਿਆਦਾ ਹੋ ਗਈ ਹੈ, ਕਿਸਾਨ ਵੀਰ ਖੇਤ ਵਿੱਚ ਤੂੜੀ ਜਰੂਰ ਬਣਾਉਣ ਤਾਂ ਜੋ ਘਰ ਵਿੱਚ ਰੱਖੇ ਹੋਏ ਦੁਧਾਰੂ ਪਸ਼ੂਆਂ ਨੂੰ ਪਾਲਣ ਦਾ ਖਰਚਾ ਘਟ ਸਕੇ।

ਇਸ ਤੋਂ ਇਲਾਵਾ ਡਾ ਗੁਰਜੀਤ ਸਿੰਘ,ਖੇਤੀਬਾੜੀ ਵਿਕਾਸ ਅਫਸਰ ਵੱਲੋਂ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ, ਸੀ.ਆਰ.ਐਮ ਅਧੀਨ ਚੱਲ ਰਹੀ ਖੇਤੀਬਾੜੀ ਮਸ਼ੀਨਰੀ ਤੇ ਸਬਸਿਡੀ ਸਬੰਧੀ, ਐਗਰੀਸਟੈਕ ਵਿੱਚ ਫਾਰਮਰ ਆਈ.ਡੀ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਵਲੋਂ ਆਹ ਵੀ ਦੱਸਿਆ ਗਿਆ ਕਿ ਕਣਕ ਦੀ ਵਾਢੀ ਉਪਰੰਤ ਅਤੇ ਝੋਨੇ ਦੀ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਮੂੰਗੀ ਦੀ ਬਿਜਾਈ ਕੀਤੀ ਜਾਵੇ ਇਸ ਨਾਲ ਖੇਤ ਦੀ ਉਪਜਾਊ ਸ਼ਕਤੀ ਵੀ ਵਧੂਗੀ ਅਤੇ ਝੋਨੇ ਵਿੱਚ ਘੱਟ ਖਾਦ ਦੀ ਵਰਤੋਂ ਹੋਵੇਗੀ ਜਿਸ ਨਾਲ ਕਿਸਾਨਾਂ ਦਾ ਖਰਚਾ ਘੱਟ ਹੋਵੇਗਾ।

ਇਸ ਮੀਟਿੰਗ ਵਿੱਚ ਸੁਪਰਡੈਂਟ, ਬੀ.ਡੀ.ਪੀ.ਓ ਦਫ਼ਤਰ ਰਮਨਦੀਪ ਕੌਰ, ਪਿੰਡ ਦੇਹ ਕਲਾਂ, ਮਦਨਹੇੜੀ, ਮਲਕਪੁਰ, ਨਗਲ ਫੈਜ਼ਗੜ੍ਹ, ਘਟੋਰ, ਅਲਾਂਪੁਰ ਅਤੇ ਹੋਰ ਪਿੰਡਾਂ ਦੇ ਸਰਪੰਚ ਹਾਜਰ ਸਨ।

RELATED ARTICLES
- Advertisment -
Google search engine

Most Popular